Surah Az-Zukhruf Translated in Punjabi
إِنَّا جَعَلْنَاهُ قُرْآنًا عَرَبِيًّا لَعَلَّكُمْ تَعْقِلُونَ
ਨੂੰ ਅਰਬੀ ਭਾਸ਼ਾ ਦਾ ਕੁਰਆਨ ਬਣਾਇਆ ਤਾਂ ਕਿ ਤੁਸੀਂ ਸਮਝ ਸਕੋ।
وَإِنَّهُ فِي أُمِّ الْكِتَابِ لَدَيْنَا لَعَلِيٌّ حَكِيمٌ
ਬੇਸ਼ੱਕ ਇਹ ਮੂਲ ਕਿਤਾਬ (ਲੋਹੇ-ਏ-ਮਹਿਫੂਜ਼) ਵਿਚ ਸਾਡੇ ਕੋਲ (ਲਿਖੀ) ਹੈ। ਉੱਚੀ ਅਤੇ ਬਿਬੇਕਪੂਰਨ ਹੈ।
أَفَنَضْرِبُ عَنْكُمُ الذِّكْرَ صَفْحًا أَنْ كُنْتُمْ قَوْمًا مُسْرِفِينَ
ਕੀ ਅਸੀਂ ਤੁਹਾਡੇ ਮਾਰਗ ਦਰਸ਼ਨ ਵਿਚ ਇਸ ਲਈ ਅਣਦੇਖੀ ਕਰ ਲਵਾਂਗੇ, ਕਿ ਤੁਸੀਂ` ਹੱਦਾਂ ਦਾ ਉਲੰਘਣ ਕਰਨ ਵਾਲੇ ਹੋਵੋ।
وَمَا يَأْتِيهِمْ مِنْ نَبِيٍّ إِلَّا كَانُوا بِهِ يَسْتَهْزِئُونَ
ਅਤੇ ਅਸੀਂ (ਅਜਿਹਾ) ਕੋਈ ਨਬੀ ਨਹੀਂ ਆਇਆ, ਜਿਸ ਦਾ ਉਨ੍ਹਾਂ ਨੇ ਮਜ਼ਾਕ ਨਾ ਉਡਾਇਆ ਹੋਵੇ।
فَأَهْلَكْنَا أَشَدَّ مِنْهُمْ بَطْشًا وَمَضَىٰ مَثَلُ الْأَوَّلِينَ
ਫਿਰ ਜਿਹੜੇ ਲੋਕ ਇਸ ਤੋਂ ਜ਼ਿਆਦਾ ਤਾਕਤਵਰ ਸੀ, ਉਨ੍ਹਾਂ ਨੂੰ ਅਸੀਂ ਨਸ਼ਟ ਕਰ ਦਿੱਤਾ। ਅਤੇ ਪਹਿਲੇ ਲੋਕਾਂ ਦੀਆਂ ਮਿਸਾਲਾਂ ਗੁਜ਼ਰ ਚੁੱਕੀਆਂ ਹਨ।
وَلَئِنْ سَأَلْتَهُمْ مَنْ خَلَقَ السَّمَاوَاتِ وَالْأَرْضَ لَيَقُولُنَّ خَلَقَهُنَّ الْعَزِيزُ الْعَلِيمُ
ਅਤੇ ਜੇਕਰ ਤੁਸੀਂ ਇਨ੍ਹਾਂ ਤੋਂ ਪੁੱਛੋਂ ਕਿ ਆਕਾਸ਼ਾਂ ਅਤੇ ਧਰਤੀ ਨੂੰ ਕਿਸ ਨੇ ਬਣਾਇਆ ਹੈ ਤਾਂ ਉਹ ਜ਼ਰੂਰ ਆਖਣਗੇ ਕਿ ਇਨ੍ਹਾਂ ਨੂੰ ਤਾਕਤਵਰ ਅਤੇ ਜਾਣਨ ਵਾਲੇ ਨੇ ਬਣਾਇਆ।
الَّذِي جَعَلَ لَكُمُ الْأَرْضَ مَهْدًا وَجَعَلَ لَكُمْ فِيهَا سُبُلًا لَعَلَّكُمْ تَهْتَدُونَ
ਜਿਸ ਨੇ ਤੁਹਾਡੇ ਲਈ ਧਰਤੀ ਨੂੰ ਫਰਸ਼ ਬਣਾਇਆ ਅਤੇ ਉਸ ਵਿਚ ਤੁਹਾਡੇ ਲਈ ਰਾਹ ਬਣਾਏ, ਤਾਂ ਕਿ ਤੁਸੀਂ ਰਾਹ ਦੇਖੋ।
Load More