Surah Fussilat Translated in Punjabi

تَنْزِيلٌ مِنَ الرَّحْمَٰنِ الرَّحِيمِ

ਇਹ ਅਤਿਅੰਤ ਕਿਰਪਾਲੂ ਅਸੀਮ ਰਹਿਮਤ ਵਾਲੇ ਵੱਲੋਂ ਉਤਾਰੀ ਹੋਈ ਬਾਣੀ ਹੈ।
كِتَابٌ فُصِّلَتْ آيَاتُهُ قُرْآنًا عَرَبِيًّا لِقَوْمٍ يَعْلَمُونَ

ਇਹ ਇੱਕ ਕਿਤਾਬ ਹੈ, ਜਿਸ ਦੀਆਂ ਆਇਤਾਂ ਖੋਲ੍ਹ ਖੋਲ੍ਹ ਕੇ ਸ਼ਿਆਨ ਕੀਤੀਆਂ ਗਈਆ ਹਨ। ਅਰਬੀ ਭਾਸ਼ਾ ਦਾ ਕੁਰਆਨ ਉਨ੍ਹਾਂ ਲੋਕਾਂ ਲਈ ਹੈ, ਜਿਹੜੇ ਗਿਆਨ ਰਖਦੇ ਹਨ।
بَشِيرًا وَنَذِيرًا فَأَعْرَضَ أَكْثَرُهُمْ فَهُمْ لَا يَسْمَعُونَ

ਖੁਸ਼ਖ਼ਬਰੀ ਦੇਣ ਵਾਲਾ ਅਤੇ ਸਾਵਧਾਨ ਕਰਨ ਵਾਲਾ। ਸੋ ਉਨ੍ਹਾਂ ਲੋਕਾਂ ਵਿਚੋਂ ਜ਼ਿਆਦਾਤਰ ਨੇ ਇਸ ਤੋਂ ਮੂੰਹ ਮੋੜਿਆ। ਸੋ ਉਹ ਸੁਣ ਨਹੀਂ’ ਰਹੇ ਹਨ।
وَقَالُوا قُلُوبُنَا فِي أَكِنَّةٍ مِمَّا تَدْعُونَا إِلَيْهِ وَفِي آذَانِنَا وَقْرٌ وَمِنْ بَيْنِنَا وَبَيْنِكَ حِجَابٌ فَاعْمَلْ إِنَّنَا عَامِلُونَ

ਅਤੇ ਉਨ੍ਹਾਂ ਨੇ ਆਖਿਆ ਕਿ ਸਾਡੇ ਦਿਲਾਂ ਤੇ ਪਰਦੇ ਪਏ ਹੋਏ ਹਨ। ਜਿਨ੍ਹਾਂ ਵੱਲ ਤੁਸੀਂ ਸਾਨੂੰ ਸੱਦਦੇ ਹੋ। ਅਤੇ ਸਾਡੇ ਕੰਨਾਂ ਵਿਚ ਡਾਟ (ਬੋਲਾ ਪਣ) ਹੈ। ਸਾੈ ਅਤੇ ਤੁਹਾਡੇ ਵਿਚਕਾਰ ਇੱਕ ਓਟ (ਕੰਧ) ਹੈ। ਇਸ ਲਈ ਤੁਸੀਂ ਆਪਣਾ ਕੰਮ ਕਰੋ ਅਤੇ ਅਸੀਂ ਵੀ ਆਪਣਾ ਕੰਮ ਕਰ ਰਹੇ ਹਾਂ।
قُلْ إِنَّمَا أَنَا بَشَرٌ مِثْلُكُمْ يُوحَىٰ إِلَيَّ أَنَّمَا إِلَٰهُكُمْ إِلَٰهٌ وَاحِدٌ فَاسْتَقِيمُوا إِلَيْهِ وَاسْتَغْفِرُوهُ ۗ وَوَيْلٌ لِلْمُشْرِكِينَ

ਆਖੋ, ਕਿ ਮੈਂ ਤਾਂ ਇੱਕ ਤੁਹਾਡੇ ਵਰਗਾ ਮਨੁੱਖ ਹਾਂ। ਮੇਰੇ ਕੋਲ ਇਹ ਵਹੀ ਆਉਂਦੀ ਹੈ। ਕਿ ਤੁਹਾਡਾ ਪੂਜਣਯੋਗ ਸਿਰਫ਼ ਇੱਕ ਹੀ ਹੈ। ਇਸ ਲਈ ਤੁਸੀਂ ਉਸ ਵੱਲ ਸਿੱਧੇ ਰਹੋ। ਅਤੇ ਉਸ ਤੋਂ ਹੀ ਮੁਆਫੀ ਦੀ ਇੱਛਾ ਰੱਖੋ। ਵਿਨਾਸ਼ ਹੈ ਸ਼ਰੀਕ ਠਹਿਰਾਉਣ ਵਾਲਿਆਂ ਲਈ।
الَّذِينَ لَا يُؤْتُونَ الزَّكَاةَ وَهُمْ بِالْآخِرَةِ هُمْ كَافِرُونَ

ਜਿਹੜੇ ਜ਼ਕਾਤ ਨਹੀਂ’ ਦਿੰਦੇ ਅਤੇ ਪ੍ਰਲੋਕ ਤੋਂ ਵੀ ਇਨਕਾਰੀ ਹਨ।
إِنَّ الَّذِينَ آمَنُوا وَعَمِلُوا الصَّالِحَاتِ لَهُمْ أَجْرٌ غَيْرُ مَمْنُونٍ

ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਜਿਲ੍ਹਾਂ ਨੇ ਨੇਕ ਕਰਮ ਕੀਤੇ, ਉਨ੍ਹਾਂ ਲਈ ਅਜਿਹਾ ਬਦਲਾ ਹੈ ਜਿਸ ਦੀ ਲੜੀ ਟੁੱਟਣ ਵਾਲੀ ਨਹੀਂ।
قُلْ أَئِنَّكُمْ لَتَكْفُرُونَ بِالَّذِي خَلَقَ الْأَرْضَ فِي يَوْمَيْنِ وَتَجْعَلُونَ لَهُ أَنْدَادًا ۚ ذَٰلِكَ رَبُّ الْعَالَمِينَ

ਆਖੋਂ, ਕਿ ਤੁਸੀਂ ਲੋਕ ਉਸ ਹਸਤੀ ਨੂੰ ਝੁਠਲਾਉਂਦੇ ਹੋ, ਜਿਸ ਨੇ ਧਰਤੀ ਨੂੰ ਦੋ ਦਿਨਾਂ (ਸਸੱ) ਦੇ ਵਿਚ ਬਣਾਇਆ ਅਤੇ ਤੁਸੀਂ ਉਸ ਦੇ ਸਾਹਮਣੇ (ਬੁੱਤਾਂ) ਨੂੰ ਠਹਿਰਾਉਂਦੇ ਹੋ। ਉਹ ਸਾਰੇ ਸੰਸਾਰ ਵਾਲਿਆਂ ਦਾ ਰੱਬ ਹੈ।
وَجَعَلَ فِيهَا رَوَاسِيَ مِنْ فَوْقِهَا وَبَارَكَ فِيهَا وَقَدَّرَ فِيهَا أَقْوَاتَهَا فِي أَرْبَعَةِ أَيَّامٍ سَوَاءً لِلسَّائِلِينَ

ਅਤੇ ਉਸ ਨੇ ਧਰਤੀ ਵਿਚ ਉਸ ਦੇ ਉੱਪਰ ਪਹਾੜ ਬਣਾਏ ਅਤੇ ਉਸ ਵਿਚ ਲਾਭ ਦੀਆਂ ਚੀਜ਼ਾਂ ਰੱਖੀਆਂ। ਅਤੇ ਉਸ ਨੇ ਉਸ ਦੀ ਭੋਜਨ ਸਮੱਗਰੀ ਕਮਾਉਣ ਦੇ ਸਾਧਨ ਚਾਰ ਦਿਨਾਂ ਵਿਚ ਨਿਸ਼ਚਿਤ ਕੀਤੇ, ਅਤੇ ਸਾਰੇ (ਪੁੱਛਣ) ਚਾਹੁਣ ਵਾਲਿਆਂ ਲਈ ਇੱਕ ਸਮਾਨ।
Load More