Surah Ghafir Translated in Punjabi
تَنْزِيلُ الْكِتَابِ مِنَ اللَّهِ الْعَزِيزِ الْعَلِيمِ
ਇਹ ਕਿਤਾਬ ਉਤਾਰੀ ਗਈ ਹੈ ਉਸ ਅੱਲਾਹ ਵੱਲੋਂ ਜਿਹੜਾ ਤਾਕਤਵਾਰ ਅਤੇ ਜਾਣਨ ਵਾਲਾ ਹੈ।
غَافِرِ الذَّنْبِ وَقَابِلِ التَّوْبِ شَدِيدِ الْعِقَابِ ذِي الطَّوْلِ ۖ لَا إِلَٰهَ إِلَّا هُوَ ۖ إِلَيْهِ الْمَصِيرُ
ਪਾਪਾਂ ਨੂੰ ਮੁਆਫ਼ ਕਰਨ ਵਾਲਾ ਅਤੇ ਤੌਬਾ ਨੂੰ ਸਵੀਕਾਰ ਕਰਨ ਵਾਲਾ, ਕਠੋਰ ਦੰਡ ਦੇਣ ਵਾਲਾ ਅਤੇ ਵੱਡੀ ਸਮੱਰਥਾ ਵਾਲਾ ਹੈ। ਉਸ ਤੋਂ ਬਿਨ੍ਹਾਂ ਕੋਈ ਪੂਜਣਯੋਗ ਨਹੀਂ। ਉਸੇ ਵੱਲ ਵਾਪਿਸ ਮੁੜਨਾ ਹੈ।
مَا يُجَادِلُ فِي آيَاتِ اللَّهِ إِلَّا الَّذِينَ كَفَرُوا فَلَا يَغْرُرْكَ تَقَلُّبُهُمْ فِي الْبِلَادِ
ਅੱਲਾਹ ਦੀਆਂ ਆਇਤਾਂ ਵਿਚ ਉਹ ਲੋਕ ਹੀ ਨੁਕਸ ਕੱਢਦੇ ਹਨ ਜਿਹੜੇ ਅਵੱਗਿਆਕਾਰੀ ਹਨ। ਤਾਂ ਉਨ੍ਹਾਂ ਲੋਕਾਂ ਦਾ ਸ਼ਹਿਰਾਂ ਦੇ ਵਿਚ ਤੁਰਨਾ ਫਿਰਨਾ ਤੁਹਾਨੂੰ ਧੋਥੇ ਵਿਚ ਨਾ ਪਾਵੇ।
كَذَّبَتْ قَبْلَهُمْ قَوْمُ نُوحٍ وَالْأَحْزَابُ مِنْ بَعْدِهِمْ ۖ وَهَمَّتْ كُلُّ أُمَّةٍ بِرَسُولِهِمْ لِيَأْخُذُوهُ ۖ وَجَادَلُوا بِالْبَاطِلِ لِيُدْحِضُوا بِهِ الْحَقَّ فَأَخَذْتُهُمْ ۖ فَكَيْفَ كَانَ عِقَابِ
ਇਸ ਤੋਂ ਪਹਿਲਾਂ ਨੂਹ ਦੀ ਕੌਮ ਨੇ ਝੁਠਲਾਇਆ ਅਤੇ ਉਸ ਤੋਂ ਬਾਅਦ ਦੇ ਸਮੂਹ ਨੇ ਵੀ। ਅਤੇ ਹਰੇਕ ਸੰਪਰਦਾ ਨੇ ਚਾਹਿਆ ਕਿ ਆਪਣੇ ਰਸੂਲ ਨੂੰ ਫੜ ਲੈਣ ਅਤੇ ਉਨ੍ਹਾਂ ਨੇ ਅਣਅਧਿਕਾਰਤ ਨੁਕਸ ਕੱਢੇ ਤਾਂ ਕਿ ਉਹ ਉਸ ਨਾਲ ਸੱਚ ਨੂੰ ਫੜਾ ਦੇਣ। ਤਾਂ ਮੈ’ ਉਨ੍ਹਾਂ ਨੂੰ ਫੜ੍ਹ ਲਿਆ ਫਿਰ ਕਿਹੋ ਜਿਹਾ ਸੀ ਮੇਰਾ ਦੰਡ।
وَكَذَٰلِكَ حَقَّتْ كَلِمَتُ رَبِّكَ عَلَى الَّذِينَ كَفَرُوا أَنَّهُمْ أَصْحَابُ النَّارِ
ਅਤੇ ਇਸ ਤਰ੍ਹਾਂ ਤੇਰੇ ਰੱਬ ਦੀ ਗੱਲ ਉਨ੍ਹਾਂ ਲੋਕਾਂ ਤੇ ਪੂਰੀ ਹੋ ਚੁੱਕੀ ਹੈ ਜਿਨ੍ਹਾਂ ਨੇ ਅਵੱਗਿਆ ਕੀਤੀਂ ਕਿ ਉਹ ਅੱਗ ਵਾਲੇ ਸਨ।
الَّذِينَ يَحْمِلُونَ الْعَرْشَ وَمَنْ حَوْلَهُ يُسَبِّحُونَ بِحَمْدِ رَبِّهِمْ وَيُؤْمِنُونَ بِهِ وَيَسْتَغْفِرُونَ لِلَّذِينَ آمَنُوا رَبَّنَا وَسِعْتَ كُلَّ شَيْءٍ رَحْمَةً وَعِلْمًا فَاغْفِرْ لِلَّذِينَ تَابُوا وَاتَّبَعُوا سَبِيلَكَ وَقِهِمْ عَذَابَ الْجَحِيمِ
ਜਿਨ੍ਹਾਂ ਨੇ ਸਿੰਘਾਸਣ ਨੂੰ ਚੁੱਕਿਆ ਹੋਇਆ ਹੈ ਅਤੇ ਜਿਹੜੇ ਉਸ ਦੇ ਆਸੇ ਪਾਸੇ ਹਨ। ਉਹ ਆਪਣੇ ਰੱਬ ਦੀ ਸਿਫ਼ਤ ਸਲਾਹ ਉਸ ਦੀ ਖੁਸ਼ੀ ਨਾਲ ਕਰਦੇ ਹਨ ਉਸ ਦੀ ਪ੍ਰਸੰਸਾ ਦੇ ਨਾਲ ਅਤੇ ਉਹ ਉਸ ਦੇ ਸ਼ਰਧਾ ਰੱਖਦੇ ਹਨ। ਅਤੇ ਉਹ ਈਮਾਨ ਵਾਲਿਆਂ ਲਈ ਮੁਆਫ਼ੀ ਦੀ ਅਰਦਾਸ ਕਰਦੇ ਹਨ। ਹੇ ਸਾਡੇ ਪਾਲਣਹਾਰ! ਤੇਰੀ ਰਹਿਮਤ ਅਤੇ ਤੇਰੇ ਗਿਆਨ ਨੇ ਹਰ ਚੀਜ਼ ਨੂੰ ਘੇਰਿਆ ਹੋਇਆ ਹੈ। ਇਸ ਲਈ ਤੂੰ ਮੁਆਫ਼ ਕਰ ਦੇ ਉਨ੍ਹਾਂ ਲੋਕਾਂ ਨੂੰ ਜਿਹੜੇ ਤੌਬਾ ਕਰਨ ਅਤੇ ਤੇਰੇ ਮਾਰਗ ਦਾ ਪਾਲਣ ਕਰਨ। ਤੂੰ ਉਨ੍ਹਾਂ ਨੂੰ ਨਰਕ ਦੀ ਸਜ਼ਾ ਤੋਂ ਬਚਾ।
رَبَّنَا وَأَدْخِلْهُمْ جَنَّاتِ عَدْنٍ الَّتِي وَعَدْتَهُمْ وَمَنْ صَلَحَ مِنْ آبَائِهِمْ وَأَزْوَاجِهِمْ وَذُرِّيَّاتِهِمْ ۚ إِنَّكَ أَنْتَ الْعَزِيزُ الْحَكِيمُ
ਹੇ ਸਾਡੇ ਪਾਲਣਹਾਰ! ਤੂੰ ਉਨ੍ਹਾਂ ਨੂੰ ਹਮੇਸ਼ਾਂ ਰਹਿਣ ਵਾਲੇ ਬਾਗ਼ਾਂ ਵਿਚ ਸ਼ਾਮਿਲ ਕਰ ਜਿਨ੍ਹਾਂ ਦਾ ਤੂੰ ਇਨ੍ਹਾਂ ਨਾਲ ਵਾਅਦਾ ਕੀਤਾ ਹੈ ਅਤੇ ਉਨ੍ਹਾਂ ਨੂੰ ਵੀ ਜਿਹੜੇ ਸਦਾਚ਼ਾਰੀ ਹੋਣ। ਉ੍ਹਾਂ ਦੇ ਮਾਤਾ-ਪਿਤਾ, ਉਨ੍ਹਾਂ ਦੀਆਂ ਪਤਨੀਆਂ ਅਤੇ ਉਨ੍ਹਾਂ ਦੀ ਔਲਾਦ ਵਿਚੋਂ ਵੀ (ਜਿਹੜੇ ਸਦਾਜ਼ਾਰੀ ਹਨ)। ਬੇਸ਼ੱਕ ਤੂੰ ਤਾਕਤਵਰ ਅਤੇ ਤੱਤਵੇਤਾ ਹੈ।
وَقِهِمُ السَّيِّئَاتِ ۚ وَمَنْ تَقِ السَّيِّئَاتِ يَوْمَئِذٍ فَقَدْ رَحِمْتَهُ ۚ وَذَٰلِكَ هُوَ الْفَوْزُ الْعَظِيمُ
ਅਤੇ ਉਨ੍ਹਾਂ ਨੂੰ ਬੁਰਾਈਆਂ ਤੋਂ ਬਚਾ ਜਿਸ ਨੂੰ ਤੂੰ ਉਸ ਦਿਨ ਬੁਰਾਈਆਂ ਤੋਂ ਬਚਾਇਆ ਤੂੰ ਉਨ੍ਹਾਂ ਉੱਪਰ ਰਹਿਮਤ ਕੀਤੀ ਅਤੇ ਇਹ ਵੱਡੀ ਸਫ਼ਲਤਾ ਹੈ।
إِنَّ الَّذِينَ كَفَرُوا يُنَادَوْنَ لَمَقْتُ اللَّهِ أَكْبَرُ مِنْ مَقْتِكُمْ أَنْفُسَكُمْ إِذْ تُدْعَوْنَ إِلَى الْإِيمَانِ فَتَكْفُرُونَ
ਜਿਨ੍ਹਾਂ ਲੋਕਾਂ ਨੇ ਝੁਠਲਾਇਆ ਉਨ੍ਹਾਂ ਨੂੰ ਪੁਕਾਰ ਕੇ ਕਿਹਾ ਜਾਵੇਗਾ ਕਿ ਅੱਲਾਹ ਦੀ ਬ਼ੇਮੁੱਖਤਾ ਤੁਹਾਡੇ ਵਿਚ ਉਸ ਤੋਂ ਜ਼ਿਆਦਾ ਹੈ ਜਿਨ੍ਹੀ ਬੇਮੁੱਖਤਾ ਤੁਹਾਡੀ ਆਪਣੇ ਆਪ ਨਾਲ ਹੈ। ਜਦੋਂ ਤੁਹਾਨੂੰ ਈਮਾਨ ਵੱਲ ਸੱਦਿਆ ਜਾਂਦਾ ਸੀ ਤਾਂ ਤੁਸੀਂ ਇਨਕਾਰ ਕਰਦੇ ਸੀ।
Load More