Quran Apps in many lanuages:

Surah Hud Ayahs #14 Translated in Punjabi

وَلَئِنْ أَذَقْنَاهُ نَعْمَاءَ بَعْدَ ضَرَّاءَ مَسَّتْهُ لَيَقُولَنَّ ذَهَبَ السَّيِّئَاتُ عَنِّي ۚ إِنَّهُ لَفَرِحٌ فَخُورٌ
ਅਤੇ ਜੇਕਰ ਕਿਸੇ ਦੁਖ ਤੋਂ ਬਾਅਦ ਜਿਹੜਾ ਉਸ ਨੂੰ ਮਿਲਿਆ ਸੀ। ਉਸ ਨੂੰ ਅਸੀਂ ਹਟਾ ਦਿੰਦੇ ਹਾਂ ਤਾਂ ਉਹ ਕਹਿੰਦਾ ਹੈ ਕਿ ਸਾਰੀਆਂ ਮੁਸ਼ਕਲਾਂ ਮੇਰੇ ਤੋਂ ਦੂਰ ਹੋ ਗਈਆਂ ਹਨ। ਉਹ ਪਾਸਾ ਵੱਟਣ ਵਾਲਾ ਅਤੇ ਆਕੜਣ ਵਾਲਾ ਬਣ ਜਾਂਦਾ ਹੈ।
إِلَّا الَّذِينَ صَبَرُوا وَعَمِلُوا الصَّالِحَاتِ أُولَٰئِكَ لَهُمْ مَغْفِرَةٌ وَأَجْرٌ كَبِيرٌ
ਪਰ ਜਿਹੜੇ ਲੋਕ ਧੀਰਜ ਰੱਖਣ ਵਾਲੇ ਅਤੇ ਚੰਗੇ ਕਰਮ ਕਰਨ ਵਾਲੇ ਹਨ। ਉਨ੍ਹਾਂ ਲਈ ਮੁਆਫ਼ੀ ਅਤੇ ਵੱਡੀ ਬਖ਼ਸ਼ਿਸ਼ ਹੈ।
فَلَعَلَّكَ تَارِكٌ بَعْضَ مَا يُوحَىٰ إِلَيْكَ وَضَائِقٌ بِهِ صَدْرُكَ أَنْ يَقُولُوا لَوْلَا أُنْزِلَ عَلَيْهِ كَنْزٌ أَوْ جَاءَ مَعَهُ مَلَكٌ ۚ إِنَّمَا أَنْتَ نَذِيرٌ ۚ وَاللَّهُ عَلَىٰ كُلِّ شَيْءٍ وَكِيلٌ
ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਉਸ ਵਸਤੂ ਦਾ ਕੁਝ ਭਾਗ ਛੱਡ ਦੇਵੋ ਜਿਹੜਾ ਤੁਹਾਡੇ ਵੱਲ ਭੇਜਿਆ ਗਿਆ ਹੈ ਅਤੇ ਤੁਸੀਂ ਇਸ ਗੱਲ ਲਈ ਮੰਨ ਸੰਕੋਚਦੇ ਗਿਆ ਜਾਂ ਇਸ ਦੇ ਨਾਲ ਕੋਈ ਫ਼ਰਿਸ਼ਤਾ ਕਿਉ ਨਹੀਂ ਆਇਆ। ਤੁਸੀਂ ਤਾਂ ਸਿਰਫ਼ ਡਰਾਉਣ ਵਾਲੇ ਹੋ। ਅੱਲਾਹ ਹਰ ਚੀਜ਼ ਦਾ ਜ਼ਿੰਮੇਵਾਰ ਹੈ।
أَمْ يَقُولُونَ افْتَرَاهُ ۖ قُلْ فَأْتُوا بِعَشْرِ سُوَرٍ مِثْلِهِ مُفْتَرَيَاتٍ وَادْعُوا مَنِ اسْتَطَعْتُمْ مِنْ دُونِ اللَّهِ إِنْ كُنْتُمْ صَادِقِينَ
ਕੀ ਉਹ ਆਖਦੇ ਹਨ ਕਿ ਰਸੂਲ ਨੇ ਇਸ ਕਿਤਾਬ ਨੂੰ ਘੜ ਲਿਆ ਹੈ, ਤਾਂ ਕਹੋ ਕਿ ਤੁਸੀਂ ਵੀ ਅਜਿਹੀਆਂ ਹੀ ਦੱਸ ਸੂਰਤਾਂ ਬਣਾ ਕੇ ਲੈ ਆਉ ਅਤੇ ਅੱਲਾਹ ਤੋਂ ਬਿਨਾ ਜਿਸ ਨੂੰ ਮਦਦ ਲਈ ਬੁਲਾਉਣਾ ਚਾਹੋ ਬੁਲਾ ਲਉ ਜੇਕਰ ਤੁਸੀਂ ਸੱਚੇ ਹੋ।
فَإِلَّمْ يَسْتَجِيبُوا لَكُمْ فَاعْلَمُوا أَنَّمَا أُنْزِلَ بِعِلْمِ اللَّهِ وَأَنْ لَا إِلَٰهَ إِلَّا هُوَ ۖ فَهَلْ أَنْتُمْ مُسْلِمُونَ
ਤਾਂ ਜੇਕਰ ਉਹ ਤੁਹਾਡਾ ਆਖਿਆ ਪੂਰਾ ਨਾ ਕਰ ਸਕਣ ਤਾਂ ਸਮਝ ਲਵੋ ਕਿ ਇਹ ਅੱਲਾਹ ਦੇ ਗਿਆਨ ਦੇ ਨਾਲ ਉਤਾਰਿਆ ਗਿਆ ਹੈ ਅਤੇ ਇਹ ਵੀ ਕਿ ਉਸ ਤੋਂ ਬਿਨ੍ਹਾਂ ਕੋਈ ਹੋਰ ਪੂਜਣਯੋਗ ਨਹੀਂ, ਫਿਰ ਕੀ ਤੁਸੀਂ ਹੁਕਮ ਨੂੰ ਮੰਨਦੇ ਹੋ।

Choose other languages: