Surah Luqman Translated in Punjabi
الَّذِينَ يُقِيمُونَ الصَّلَاةَ وَيُؤْتُونَ الزَّكَاةَ وَهُمْ بِالْآخِرَةِ هُمْ يُوقِنُونَ
ਜਿਹੜੇ ਨਮਾਜ਼ ਸਥਾਪਿਤ ਕਰਦੇ ਹਨ, ਜ਼ਕਾਤ ਅਦਾ ਕਰਦੇ ਹਨ ਅਤੇ ਪ੍ਰਲੋਕ ਤੇ ਭਰੋਸਾ ਰੱਖਦੇ ਹਨ।
أُولَٰئِكَ عَلَىٰ هُدًى مِنْ رَبِّهِمْ ۖ وَأُولَٰئِكَ هُمُ الْمُفْلِحُونَ
ਇਹ ਲੋਕ ਆਪਣੇ ਰੱਬ ਦੇ ਸਿੱਧੇ ਰਾਹ ਤੇ ਹਨ ਅਤੇ ਇਹ ਹੀ ਲੋਕ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ।
وَمِنَ النَّاسِ مَنْ يَشْتَرِي لَهْوَ الْحَدِيثِ لِيُضِلَّ عَنْ سَبِيلِ اللَّهِ بِغَيْرِ عِلْمٍ وَيَتَّخِذَهَا هُزُوًا ۚ أُولَٰئِكَ لَهُمْ عَذَابٌ مُهِينٌ
ਅਤੇ ਲੋਕਾਂ ਵਿਚ ਕੋਈ ਅਜਿਹਾ ਹੈ ਜਿਹੜਾ ਇਨ੍ਹਾਂ ਗੱਲਾਂ ਦਾ ਖਰੀਵਦਾਰ ਬਣਦਾ ਹੈ। ਜਿਹੜੀਆਂ ਰਾਹ ਤੋਂ ਭਟਕਾਉਣ ਵਾਲੀਆਂ ਹਨ, ਤਾਂ ਕਿ ਉਹ ਬਿਨਾ ਕਿਸੇ ਗਿਆਨ ਦੇ ਅੱਲਾਹ ਦੇ ਰਾਹ ਤੋਂ ਹਟਾ ਦੇਣ ਅਤੇ ਉਹ ਉਨ੍ਹਾਂ ਦਾ ਮਖੌਲ ਉਡਾਉਣ। ਅਜਿਹੇ ਲੋਕਾਂ ਲਈ ਅਪਮਾਨ ਜਨਕ ਸਜ਼ਾ ਹੈ।
وَإِذَا تُتْلَىٰ عَلَيْهِ آيَاتُنَا وَلَّىٰ مُسْتَكْبِرًا كَأَنْ لَمْ يَسْمَعْهَا كَأَنَّ فِي أُذُنَيْهِ وَقْرًا ۖ فَبَشِّرْهُ بِعَذَابٍ أَلِيمٍ
ਅਤੇ ਜਦੋਂ ਉਨ੍ਹਾਂ ਲੈਂਦੇ ਹਨ। ਜਿਵੇਂ ਉਨ੍ਹਾਂ ਨੇ ਸੁਣਿਆ ਹੀ ਨਾ ਹੋਵੇ। ਜਿਵੇਂ ਉਹ ਗੂੰਗੇ ਹੋ ਗਏ ਹੋਣ। ਤਾਂ ਉਨ੍ਹਾਂ ਨੂੰ ਇੱਕ ਕਸ਼ਟ ਵਾਇਕ ਦੰਡ ਦੀ ਖ਼ਬਰ ਦੇ ਦੇਵੋਂ।
إِنَّ الَّذِينَ آمَنُوا وَعَمِلُوا الصَّالِحَاتِ لَهُمْ جَنَّاتُ النَّعِيمِ
ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਉਨ੍ਹਾਂ ਨੇ ਚੰਗੇ ਕਰਮ ਕੀਤੇ, ਉਨ੍ਹਾਂ ਲਈ ਨਿਅਮਤ ਦੇ ਬਾਗ਼ ਹਨ।
خَالِدِينَ فِيهَا ۖ وَعْدَ اللَّهِ حَقًّا ۚ وَهُوَ الْعَزِيزُ الْحَكِيمُ
ਉਹ ਉਨ੍ਹਾਂ ਵਿਚ ਹਮੇਸ਼ਾ ਰਹਿਣਗੇ। ਇਹ ਅੱਲਾਹ ਦਾ ਪੱਕਾ ਵਾਅਦਾ ਹੈ। ਅਤੇ ਉਹ ਤਾਕਤ ਵਾਲਾ ਅਤੇ ਤਤਵੇਤਾ ਹੈ।
خَلَقَ السَّمَاوَاتِ بِغَيْرِ عَمَدٍ تَرَوْنَهَا ۖ وَأَلْقَىٰ فِي الْأَرْضِ رَوَاسِيَ أَنْ تَمِيدَ بِكُمْ وَبَثَّ فِيهَا مِنْ كُلِّ دَابَّةٍ ۚ وَأَنْزَلْنَا مِنَ السَّمَاءِ مَاءً فَأَنْبَتْنَا فِيهَا مِنْ كُلِّ زَوْجٍ كَرِيمٍ
ਅੱਲਾਹ ਨੇ ਅਜਿਹੇ ਥੰਮਾਂ ਤੋਂ ਬਿਨਾ ਅਸਮਾਨਾਂ ਨੂੰ ਪੈਦਾ ਕੀਤਾ ਜਿਹੜੇ ਤੁਹਾਨੂੰ ਵਿਖਾਈ ਨਹੀਂ ਦਿੰਦੇ। ਅਤੇ ਉਸ ਨੇ ਧਰਤੀ ਤੇ ਪਹਾੜ ਰੱਖ ਦਿੱਤੇ ਕਿ ਉਹ ਤੁਹਾਨੂੰ ਲੈ ਕੇ ਝੂਕ ਨਾ ਜਾਣ। ਅਤੇ ਉਸ ਨੇ ਹਰ ਤਰਾਂ ਦੇ ਜੀਵਨ ਧਾਰੀ ਫੈਲਾ ਦਿੱਤੇ। ਅਤੇ ਅਸੀਂ ਆਕਾਸ਼ਾਂ ਤੋਂ ਪਾਣੀ ਉਤਾਰਿਆ। ਫਿਰ ਧਰਤੀ ਵਿਚ਼ ਹਰ ਤਰ੍ਹਾਂ ਦੀਆਂ ਚੰਗੀਆਂ ਵਸਤੂਆਂ ਉਗਾਈਆਂ।
Load More