Surah Maryam Translated in Punjabi

ذِكْرُ رَحْمَتِ رَبِّكَ عَبْدَهُ زَكَرِيَّا

ਇਹ ਉਸ ਰਹਿਮਤ ਦਾ ਵਰਣਨ ਹੈ ਜਿਹੜੀ ਤੇਰੇ ਰੱਬ ਨੇ ਆਪਣੇ ਬੰਦੇ ਜ਼ਕਰੀਆ ਉੱਪਰ ਕੀਤੀ।
قَالَ رَبِّ إِنِّي وَهَنَ الْعَظْمُ مِنِّي وَاشْتَعَلَ الرَّأْسُ شَيْبًا وَلَمْ أَكُنْ بِدُعَائِكَ رَبِّ شَقِيًّا

ਜ਼ਕਰੀਆ ਨੇ ਕਿਹਾ ਹੇ ਮੇਰੇ ਪਾਲਣਹਾਰ! ਮੇਰੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਹਨ ਅਤੇ ਸਿਰ ਦੇ ਵਾਲ ਵੀ ਚਿੱਟੇ ਹੋ ਗਏ ਹਨ। ਅਤੇ ਹੇ ਮੇਰੇ ਪਾਲਣਹਾਰ! ਤੇਰੇ ਪਾਸੋਂ ਮੰਗ ਕੇ ਸੈਂ ਕਦੇ ਖਾਲੀ ਨਹੀਂ ਮੁੜਿਆ।
وَإِنِّي خِفْتُ الْمَوَالِيَ مِنْ وَرَائِي وَكَانَتِ امْرَأَتِي عَاقِرًا فَهَبْ لِي مِنْ لَدُنْكَ وَلِيًّا

ਅਤੇ ਮੈਂ ਹੈ। ਇਸ ਲਈ ਮੈਨੂੰ ਆਪਣੇ ਕੋਲੋਂ ਇਕ ਵਾਰਿਸ ਬਖਸ਼ ਦੇ।
يَرِثُنِي وَيَرِثُ مِنْ آلِ يَعْقُوبَ ۖ وَاجْعَلْهُ رَبِّ رَضِيًّا

ਜਿਹੜਾ ਮੇਰੀ ਥਾਂ ਲਵੇ ਅਤੇ ਯਾਕੂਬ ਦੀ ਔਲਾਦ ਦਾ ਵੀ। ਹੇ ਮੇਰੇ ਪਾਲਣਹਾਰ! ਉਸਨੂੰ ਆਪਣਾ ਪਿਆਰਾ ਬਣਾ ਲੈ।
يَا زَكَرِيَّا إِنَّا نُبَشِّرُكَ بِغُلَامٍ اسْمُهُ يَحْيَىٰ لَمْ نَجْعَلْ لَهُ مِنْ قَبْلُ سَمِيًّا

ਹੇ ਜ਼ਕਰੀਆ! ਅਸੀਂ ਤੁਹਾਨੂੰ ਇੱਕ ਬੇਟੇ ਦੀ ਖੁਸ਼ਖ਼ਬਰੀ ਦਿੰਦੇ ਹਾਂ। ਜਿਸ ਵਾ ਨਾਂ ਯਾਹਯਾ ਹੋਵੇਗਾ। ਅਸੀਂ ਇਸ ਤੋਂ ਪਹਿਲਾਂ ਇਸ ਨਾਮ ਵਾ ਕੋਈ ਬੰਦਾ ਨਹੀਂ ਬਣਾਇਆ।
قَالَ رَبِّ أَنَّىٰ يَكُونُ لِي غُلَامٌ وَكَانَتِ امْرَأَتِي عَاقِرًا وَقَدْ بَلَغْتُ مِنَ الْكِبَرِ عِتِيًّا

ਉਸ ਨੇ ਕਿਹਾ, ਹੇ ਮੇਰੇ ਪਾਲਣਹਾਰ! ਮੇਰੇ ਕਿਵੇਂ ਲੜਕਾ ਪੈਦਾ ਹੋਵੇਗਾ, ਜਦੋਂ ਕਿ ਮੇਰੀ ਪਤਨੀ ਬਾਂਝ ਹੈ ਅਤੇ ਮੈਂ ਬੁੱਢਾਪੇ ਦੇ ਸਿਖਰਾਂ ਤੇ ਪਹੁੰਚ ਚੁੱਕਾ ਹਾਂ।
قَالَ كَذَٰلِكَ قَالَ رَبُّكَ هُوَ عَلَيَّ هَيِّنٌ وَقَدْ خَلَقْتُكَ مِنْ قَبْلُ وَلَمْ تَكُ شَيْئًا

ਉੱਤਰ ਮਿਲਿਆ ਕਿ ਇਹੋ ਜਿਹਾ ਹੀ ਹੋਵੇਗਾ, ਤੇਰੇ ਰੱਬ ਦਾ ਫੁਰਮਾਨ ਹੈ ਕਿ ਇਹ ਮੇਰੇ ਲਈ ਆਸਾਨ ਹੈ, ਮੈਂ ਇਸ ਤੋਂ’ ਪਹਿਲਾਂ ਤੁਹਾਨੂੰ ਪੈਦਾ ਕੀਤਾ। ਜਦੋਂ ਕਿ ਤੁਸੀਂ ਕੁਝ ਵੀ ਨਹੀਂ ਸੀ।
قَالَ رَبِّ اجْعَلْ لِي آيَةً ۚ قَالَ آيَتُكَ أَلَّا تُكَلِّمَ النَّاسَ ثَلَاثَ لَيَالٍ سَوِيًّا

ਜ਼ਕਰੀਆ ਨੇ ਕਿਹਾ ਕਿ ਹੇ ਮੇਰੇ ਪਾਲਣਹਾਰ ! ਮੇਰੇ ਲਈ ਕੋਈ ਨਿਸ਼ਾਨੀ ਨਿਰਧਾਰਿਤ ਕਰ ਦੇ। ਫ਼ਰਮਾਇਆ ਕਿ ਤੁਹਾਡੀ ਨਿਸ਼ਾਨੀ ਇਹ ਹੈ ਕਿ ਤੁਸੀਂ ਤਿੰਨ ਰਾਤਾਂ ਅਤੇ ਦਿਨ ਲੋਕਾਂ ਨਾਲ ਗੱਲ ਨਹੀਂ ਕਰ ਸਕੌਗੇ। ਜਦੋਂ ਕਿ ਤੁਸੀਂ ਸਿਹਤਮੰਦ ਹੋਵੋਂਗੇ।
Load More