Surah Muhammad Translated in Punjabi
الَّذِينَ كَفَرُوا وَصَدُّوا عَنْ سَبِيلِ اللَّهِ أَضَلَّ أَعْمَالَهُمْ
ਜਿਨ੍ਹਾ ਲੋਕਾਂ ਨੇ ਅਵੱਗਿਆ ਕੀਤੀ ਅਤੇ ਅੱਲਾਹ ਦੇ ਰਾਹ ਤੋਂ ਰੋਕਿਆ, ਅੱਲਾਹ ਨੇ ਉਨ੍ਹਾਂ ਦੇ ਇਨ੍ਹਾਂ ਕਰਮਾਂ ਨੂੰ ਵਿਅਰਥ ਕਰ ਦਿੱਤਾ।
وَالَّذِينَ آمَنُوا وَعَمِلُوا الصَّالِحَاتِ وَآمَنُوا بِمَا نُزِّلَ عَلَىٰ مُحَمَّدٍ وَهُوَ الْحَقُّ مِنْ رَبِّهِمْ ۙ كَفَّرَ عَنْهُمْ سَيِّئَاتِهِمْ وَأَصْلَحَ بَالَهُمْ
ਅਤੇ ਜਿਹੜੇ ਲੋਕ ਈਮਾਨ ਲਿਆਏ ਅਤੇ ਚੰਗੇ ਕਰਮ ਕੀਤੇ ਅਤੇ ਉਸ ਚੀਜ਼ ਨੂੰ ਮੰਨਿਆ, ਜਿਹੜਾ ਮੁਹੰਮਦ ਤੇ ਉਤਾਰਿਆ ਗਿਆ ਹੈ। ਅਤੇ ਉਹ ਸੱਚ ਹੈ ਉਨ੍ਹਾਂ ਦੇ ਰੱਬ ਵੱਲੋਂ ਅੱਲਾਹ ਨੇ ਉਨ੍ਹਾਂ ਦੇ ਐਬ ਉਨ੍ਹਾਂ ਤੋਂ ਦੂਰ ਕਰ ਦਿੱਤੇ ਅਤੇ ਉਨ੍ਹਾਂ ਦੀ ਹਾਲਤ ਸੁਧਾਰ ਦਿੱਤੀ।
ذَٰلِكَ بِأَنَّ الَّذِينَ كَفَرُوا اتَّبَعُوا الْبَاطِلَ وَأَنَّ الَّذِينَ آمَنُوا اتَّبَعُوا الْحَقَّ مِنْ رَبِّهِمْ ۚ كَذَٰلِكَ يَضْرِبُ اللَّهُ لِلنَّاسِ أَمْثَالَهُمْ
ਇਹ ਇਸ ਲਈ ਕਿ ਜਿੰਨ੍ਹਾ ਲੋਕਾਂ ਨੇ ਅਵੱਗਿਆ ਕੀਤੀ, ਉਨ੍ਹਾਂ ਨੇ ਕੂੜ ਦਾ ਪਾਲਣ ਕੀਤਾ। ਅਤੇ ਜਿਹੜੇ ਲੋਕ ਈਮਾਨ ਲਿਆਏ, ਉਨ੍ਹਾਂ ਨੇ ਸਤਿ ਦਾ ਪਾਲਣ ਕੀਤਾ, ਜਿਹੜਾ ਉਨ੍ਹਾਂ ਦੇ ਰੱਬ ਵੱਲੋਂ ਹੈ। ਇਸ ਤਰਾਂ ਅੱਲਾਹ ਲੋਕਾਂ ਲਈ ਉਨ੍ਹਾਂ ਦੀ ਮਿਸਾਲਾਂ ਬਿਆਨ ਕਰਦਾ ਹੈ।
فَإِذَا لَقِيتُمُ الَّذِينَ كَفَرُوا فَضَرْبَ الرِّقَابِ حَتَّىٰ إِذَا أَثْخَنْتُمُوهُمْ فَشُدُّوا الْوَثَاقَ فَإِمَّا مَنًّا بَعْدُ وَإِمَّا فِدَاءً حَتَّىٰ تَضَعَ الْحَرْبُ أَوْزَارَهَا ۚ ذَٰلِكَ وَلَوْ يَشَاءُ اللَّهُ لَانْتَصَرَ مِنْهُمْ وَلَٰكِنْ لِيَبْلُوَ بَعْضَكُمْ بِبَعْضٍ ۗ وَالَّذِينَ قُتِلُوا فِي سَبِيلِ اللَّهِ فَلَنْ يُضِلَّ أَعْمَالَهُمْ
ਤਾਂ ਜਦੋਂ ਇਨਕਾਰੀਆਂ ਨਾਲ ਤੁਹਾਡੀ ਮੁਠਭੇੜ ਹੋਵੇ, ਤਾਂ ਉਨ੍ਹਾਂ ਦੀਆਂ ਧੌਣਾਂ ਉਡਾ ਦੇਵੋ। ਇਥੋਂ ਤੱਕ ਜਦੋਂ ਉਨ੍ਹਾਂ ਦਾ ਚੰਗੀ ਤਰਾਂ ਲਹੂ ਵਹਾ ਚੁੱਕੋਂ ਤਾਂ (ਜਿਹੜੇ ਜੀਵਤ ਫੜੇ ਹੋਣ) ਉਨ੍ਹਾਂ ਨੂੰ ਮਜਬੂਤੀ ਨਾਲ ਨੂੜ (ਬੰਨ੍ਹ) ਏੇਉ। ਫਿਰ ਜਾਂ ਤਾਂ ਅਹਿਸਾਨ ਕਰਕੇ ਛੱਡ ਦੇਉ ਜਾਂ ਦੌਲਤ ਲੈ ਕੇ। ਇੱਕੋਂ ਤੱਕ ਕਿ ਉਹ (ਵੈਰੀ) ਆਪਣੇ ਹਥਿਆਰ ਰੱਖ ਦੇਣ। ਇਹ ਹੁਕਮ ਹੈ, (ਯਾਦ ਰੱਖਣਯੋਗ)। ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਉਨ੍ਹਾਂ ਤੋਂ (ਹੋਰ ਢੰਗ ਨਾਲ) ਬਦਲਾ ਲੈ ਲੈਂਦਾ। ਪਰ ਉਹ ਚਾਹੁੰਦਾ ਹੈ ਕਿ ਉਹ ਤੁਹਾਨੂੰ ਲੋਕਾਂ ਨੂੰ ਇੱਕ ਦੂਜੇ ਨਾਲ (ਲੜਾ ਕੇ) ਅਜਮਾਵੇ। ਅਤੇ ਜਿਹੜੇ ਲੋਕ ਅੱਲਾਹ ਦੇ ਰਾਹ ਵਿਚ ਮਾਰੇ ਜਾਣਗੇ। ਅੱਲਾਹ ਉਨ੍ਹਾਂ ਦੇ ਕਰਮਾਂ ਨੂੰ ਕਦੇ ਵੀ ਨਸ਼ਟ ਨਹੀਂ ਕਰੇਗਾ।
سَيَهْدِيهِمْ وَيُصْلِحُ بَالَهُمْ
ਉਹ ਉਨ੍ਹਾਂ ਨੂੰ ਮਾਰਗ ਦਰਸ਼ਨ ਪ੍ਰਦਾਨ ਕਰੇਗਾ ਅਤੇ ਉਨ੍ਹਾਂ ਦੀ (ਮਾੜੀ) ਹਾਲਤ ਸੁਧਾਰ ਦੇਵੇਗਾ।
وَيُدْخِلُهُمُ الْجَنَّةَ عَرَّفَهَا لَهُمْ
ਅਤੇ ਉਨ੍ਹਾਂ ਨੂੰ ਜੰਨਤ ਵਿਚ ਦਾਖ਼ਿਲ ਕਰੇਗਾ। ਜਿਸ ਦੀ ਉਨ੍ਹਾਂ ਨੂੰ ਜਾਣ ਪਛਾਣ ਕਰਵਾ ਦਿੱਤੀ ਹੈ।
يَا أَيُّهَا الَّذِينَ آمَنُوا إِنْ تَنْصُرُوا اللَّهَ يَنْصُرْكُمْ وَيُثَبِّتْ أَقْدَامَكُمْ
ਹੇ ਈਮਾਨ ਵਲਿਓ! ਜੇਕਰ ਤੁਸੀਂ ਅੱਲਾਹ ਦੀ ਮਦਦ ਕਰੋਗੇ, ਤਾਂ ਉਹ ਤੁਹਾਡੀ ਸਹਾਇਤਾ ਕਰੇਗਾ ਅਤੇ ਤੁਹਾਡੇ ਕਦਮਾਂ ਨੂੰ ਟਿਕਾ ਦੇਵੇਗਾ।
وَالَّذِينَ كَفَرُوا فَتَعْسًا لَهُمْ وَأَضَلَّ أَعْمَالَهُمْ
ਅਤੇ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ, ਉਨ੍ਹਾਂ ਲਈ ਵਿਨਾਸ਼ ਹੈ। ਅੱਲਾਹ ਉਨ੍ਹਾਂ ਲੋਕਾਂ ਦੇ ਕਰਮਾਂ ਨੂੰ ਨਸ਼ਟ ਕਰ ਦੇਵੇਗਾ।
ذَٰلِكَ بِأَنَّهُمْ كَرِهُوا مَا أَنْزَلَ اللَّهُ فَأَحْبَطَ أَعْمَالَهُمْ
ਇਹ ਇਸ ਲਈ ਕਿ ਉਨ੍ਹਾਂ ਨੇ ਉਸ ਚੀਜ਼ ਨੂੰ ਨਾ ਪਸੰਦ ਕੀਤਾ, ਜਿਹੜੀ ਅੱਲਾਹ ਨੇ ਉਤਾਰੀ ਹੈ। ਤਾਂ ਅੱਲਾਹ ਨੇ ਉਨ੍ਹਾਂ ਦੇ ਕਰਮਾਂ ਨੂੰ ਵਿਅਰਥ ਕਰ ਦਿੱਤਾ।
أَفَلَمْ يَسِيرُوا فِي الْأَرْضِ فَيَنْظُرُوا كَيْفَ كَانَ عَاقِبَةُ الَّذِينَ مِنْ قَبْلِهِمْ ۚ دَمَّرَ اللَّهُ عَلَيْهِمْ ۖ وَلِلْكَافِرِينَ أَمْثَالُهَا
ਕੀ ਇਹ ਲੋਕ ਦੇਸ਼ ਵਿਚ ਤੁਰੇ ਫਿਰੇ ਨਹੀਂ ਕਿ ਇਹ ਉਨ੍ਹਾਂ ਲੋਕਾਂ ਦਾ ਅੰਤ ਦੇਖਦੇ, ਜਿਹੜੇ ਇਨ੍ਹਾਂ ਤੋਂ ਪਹਿਲਾ ਗੁਜ਼ਰ ਚੁੱਕੇ ਹਨ। ਅੱਲਾਹ ਨੇ ਉਨ੍ਹਾਂ ਨੰ ਪੁੱਟ ਸੁੱਟਿਆ ਅਤੇ ਇਹ ਹੀ ਅਵੱਗਿਆਕਾਰੀਆਂ ਲਈ ਪਹਿਲਾਂ ਤੋਂ ਨਿਰਧਾਰਿਤ ਹੈ।
Load More