Surah Nooh Translated in Punjabi

إِنَّا أَرْسَلْنَا نُوحًا إِلَىٰ قَوْمِهِ أَنْ أَنْذِرْ قَوْمَكَ مِنْ قَبْلِ أَنْ يَأْتِيَهُمْ عَذَابٌ أَلِيمٌ

ਅਸੀਂ ਨੂਹ ਨੂੰ ਉਸ ਦੀ ਕੌਮ ਵੱਲ ਰਸੂਲ ਬਣਾ ਕੇ ਭੇਜਿਆ ਕਿ ਆਪਣੀ ਕੌਮ ਦੇ ਲੋਕਾਂ ਨੂੰ ਸਾਵਧਾਨ ਕਰ ਦੇਵੇਂ, ਇਸ ਤੋਂ’ ਪਹਿਲਾਂ ਕਿ ਉਨ੍ਹਾਂ ਉੱਤੇ ਇਕ ਦਰਦਨਾਕ ਆਫ਼ਤ ਆ ਜਾਵੇ।
قَالَ يَا قَوْمِ إِنِّي لَكُمْ نَذِيرٌ مُبِينٌ

ਉਸ ਨੇ ਆਖਿਆ ਕਿ ਹੇ ਮੈਰੀ ਕੌਮ ਦੇ! ਮੈਂ ਤੁਹਾਡੇ ਲਈ ਇੱਕ ਸਪੱਸ਼ਟ ਡਰਾਉਣ ਵਾਲਾ ਹਾਂ।
أَنِ اعْبُدُوا اللَّهَ وَاتَّقُوهُ وَأَطِيعُونِ

ਕਿ ਤੁਸੀਂ ਅੱਲਾਹ ਦੀ ਇਬਾਦਤ ਕਰੋ ਅਤੇ ਉਸ ਤੋਂ ਡਰੋ ਅਤੇ ਮੇਰੀ ਆਗਿਆ ਦਾ ਪਾਲਣ ਕਰੋ।
يَغْفِرْ لَكُمْ مِنْ ذُنُوبِكُمْ وَيُؤَخِّرْكُمْ إِلَىٰ أَجَلٍ مُسَمًّى ۚ إِنَّ أَجَلَ اللَّهِ إِذَا جَاءَ لَا يُؤَخَّرُ ۖ لَوْ كُنْتُمْ تَعْلَمُونَ

ਅੱਲਾਹ ਤੁਹਾਡੇ ਪਾਪਾਂ ਨੂੰ ਮੁਆਫ਼ ਕਰ ਦੇਵੇਗਾ ਅਤੇ ਤੁਹਾਨੂੰ ਇੱਕ ਮਿੱਥੇ ਹੋਏ ਸਮੇਂ ਤੱਕ ਮੌਕਾ ਦੇਵੇਗਾ ਬੇਸ਼ੱਕ ਜਦੋਂ ਅੱਲਾਹ ਦਾ ਮਿੱਥਿਆ ਹੋਇਆ ਸਮਾਂ ਆ ਜਾਂਦਾ ਹੈ ਫਿਰ ਉਹ ਟਾਲਿਆ ਨਹੀਂ ਜਾਂਦਾ, ਕਾਸ਼! ਤੁਸੀਂ ਉਸ ਨੂੰ ਜਾਣਦੇ।
قَالَ رَبِّ إِنِّي دَعَوْتُ قَوْمِي لَيْلًا وَنَهَارًا

ਨੂਹ ਨੇ ਆਖਿਆ ਕਿ ਹੇ ਮੇਰਿਆ ਰੱਬਾ! ਮੈਂ ਆਪਣੀ ਕੌਂਮ ਨੂੰ ਦਿਨ ਅਤੇ ਰਾਤ ਨੂੰ ਪੁਕਾਰਿਆ।
فَلَمْ يَزِدْهُمْ دُعَائِي إِلَّا فِرَارًا

ਪਰੰਤੂ ਮੇਰੀ ਪੁਕਾਰ ਨੇ ਉਨ੍ਹਾਂ ਦੀ (ਮੇਰੇ ਤੋਂ) ਦੂਰੀ ਵਿਚ ਹੀ ਵਾਧਾ ਕੀਤਾ।
وَإِنِّي كُلَّمَا دَعَوْتُهُمْ لِتَغْفِرَ لَهُمْ جَعَلُوا أَصَابِعَهُمْ فِي آذَانِهِمْ وَاسْتَغْشَوْا ثِيَابَهُمْ وَأَصَرُّوا وَاسْتَكْبَرُوا اسْتِكْبَارًا

ਅਤੇ ਮੈਂ ਜਦੋਂ ਵੀ ਉਨ੍ਹਾਂ ਨੂੰ ਸ਼ੁਲਾਇਆ ਕਿ ਤੁਸੀਂ ਉਨ੍ਹਾਂ ਨੂੰ ਮੁਆਫ਼ ਕਰ ਦਿਉ ਤਾਂ ਉਨ੍ਹਾਂ ਨੇ ਆਪਣੇ ਕੰਨਾਂ ਵਿਚ ਉਂਗਲਾ ਪਾ ਲਈਆਂ ਅਤੇ ਆਪਣੇ ਉੱਪਰ ਆਪਣੇ ਕੱਪੜੇ ਲਪੇਟ ਲਏ ਅਤੇ ਜਿੱਦ ਤੇ ਅੜ ਗਏ ਅਤੇ ਬਹੁਤ ਹੀ ਹੰਕਾਰ ਕੀਤਾ।
ثُمَّ إِنِّي أَعْلَنْتُ لَهُمْ وَأَسْرَرْتُ لَهُمْ إِسْرَارًا

ਫਿਰ ਮੈਂ ਉਨ੍ਹਾਂ ਵਿਚਕਾਰ ਸਮੂਹਕ ਤੌਰ ਤੇ ਪ੍ਰਚਾਰ ਕੀਤਾ ਅਤੇ ਉਨ੍ਹਾਂ ਨੂੰ ਹੌਲੀ ਜਿਹੀ ਸਮਝਾਇਆ।
فَقُلْتُ اسْتَغْفِرُوا رَبَّكُمْ إِنَّهُ كَانَ غَفَّارًا

ਸੈਂ ਕਿਹਾ ਕਿ ਆਪਣੇ ਰੱਬ ਤੋਂ ਮੁਆਫ਼ੀ ਮੰਗੋ ਬੇਸ਼ੱਕ ਉਹ ਬੜਾ ਮੁਆਫ਼ੀ ਦੇਣ ਵਾਲਾ ਹੈ।
Load More