Surah Qaf Translated in Punjabi
![](https://www.al-quran.cc/images/pictures/surah/bismillah.png)
بَلْ عَجِبُوا أَنْ جَاءَهُمْ مُنْذِرٌ مِنْهُمْ فَقَالَ الْكَافِرُونَ هَٰذَا شَيْءٌ عَجِيبٌ![](https://www.al-quran.cc/images/pictures/ayah_num/a_2.png)
![](https://www.al-quran.cc/images/pictures/ayah_num/a_2.png)
ਸਗੋਂ’ ਉਨ੍ਹਾਂ ਨੂੰ ਹੈਰਾਨੀ ਹੋਈ ਕਿ ਉਨ੍ਹਾਂ ਦੇ ਕੋਲ ਉਨ੍ਹਾਂ ਵਿਚੋਂ ਹੀ ਇੱਕ ਭੈਅ-ਭੀਤ ਕਰਨ ਵਾਲਾ ਆਇਆ ਤਾਂ ਅਵੱਗਿਆਕਾਰੀਆਂ ਨੇ ਆਖਿਆ ਕਿ ਇਹ ਹੈਰਾਨੀਜਨਕ ਚੀਜ਼ ਹੈ।
أَإِذَا مِتْنَا وَكُنَّا تُرَابًا ۖ ذَٰلِكَ رَجْعٌ بَعِيدٌ![](https://www.al-quran.cc/images/pictures/ayah_num/a_3.png)
![](https://www.al-quran.cc/images/pictures/ayah_num/a_3.png)
ਕੀ ਜਦੋਂ ਅਸੀਂ ਮਰ ਜਾਵਾਂਗੇ ਅਤੇ ਮਿੱਟੀ ਹੋ ਜਾਵਾਂਗੇ। ਇਹ ਦੁਬਾਰਾ ਜੀਵਿਤ ਹੋਣਾ ਬਹੁਤ ਅਸੰਭਵ ਹੈ।
قَدْ عَلِمْنَا مَا تَنْقُصُ الْأَرْضُ مِنْهُمْ ۖ وَعِنْدَنَا كِتَابٌ حَفِيظٌ![](https://www.al-quran.cc/images/pictures/ayah_num/a_4.png)
![](https://www.al-quran.cc/images/pictures/ayah_num/a_4.png)
ਸਾਨੂੰ ਪਤਾ ਹੈ ਜਿਨ੍ਹਾਂ ਧਰਤੀ ਉਨ੍ਹਾਂ ਦੇ (ਸਰੀਰਾਂ ਨੂੰ? ਅੰਦਰੋਂ (ਖਾ ਖਾ ਕੇ) ਘੱਟ ਕਰ ਰਹੀ ਹੈ। ਅਤੇ ਸਾਡੇ ਕੋਲ ਕਿਤਾਬ ਹੈ ਜਿਸ ਵਿਚ ਸਭ ਕੁਝ ਸੁਰੱਖਿਅਤ ਹੈ।
بَلْ كَذَّبُوا بِالْحَقِّ لَمَّا جَاءَهُمْ فَهُمْ فِي أَمْرٍ مَرِيجٍ![](https://www.al-quran.cc/images/pictures/ayah_num/a_5.png)
![](https://www.al-quran.cc/images/pictures/ayah_num/a_5.png)
ਸਗੋਂ ਉਨ੍ਹਾਂ ਨੇ ਸੱਚ ਨੂੰ ਝੁਠਲਾਇਆ ਹੈ। (ਉਹ ਵੀ) ਉਦੋਂ ਜਦੋਂ ਉਹ ਉਨ੍ਹਾਂ ਦੇ ਕੋਲ ਆ ਚੁੱਕਿਆ ਹੈ ਤਾਂ ਉਹ ਉਲਝਣ ਵਿਚ ਹੀ ਫਸੇ ਰਹੇ।
أَفَلَمْ يَنْظُرُوا إِلَى السَّمَاءِ فَوْقَهُمْ كَيْفَ بَنَيْنَاهَا وَزَيَّنَّاهَا وَمَا لَهَا مِنْ فُرُوجٍ![](https://www.al-quran.cc/images/pictures/ayah_num/a_6.png)
![](https://www.al-quran.cc/images/pictures/ayah_num/a_6.png)
ਕੀ ਇਨ੍ਹਾਂ ਲੋਕਾਂ ਨੇ ਆਪਣੇ ਉੱਪਰ ਅਸਮਾਨ ਨੂੰ ਨਹੀਂ ਵੇਖਿਆ ਕਿ ਅਸੀਂ ਉਸ ਨੂੰ ਕਿਹੋ ਜਿਹਾ ਬਣਾਇਆ ਹੈ ਅਤੇ ਉਸ ਨੂੰ ਸੁੰਦਰਤਾ ਪ੍ਰਦਾਨ ਕੀਤੀ ਹੈ ਜਿਸ ਵਿਚ ਕੋਈ ਦੋਸ਼ ਨਹੀਂ।
وَالْأَرْضَ مَدَدْنَاهَا وَأَلْقَيْنَا فِيهَا رَوَاسِيَ وَأَنْبَتْنَا فِيهَا مِنْ كُلِّ زَوْجٍ بَهِيجٍ![](https://www.al-quran.cc/images/pictures/ayah_num/a_7.png)
![](https://www.al-quran.cc/images/pictures/ayah_num/a_7.png)
ਅਤੇ ਅਸੀਂ ਧਰਤੀ ਨੂੰ ਪਸਾਰਿਆ ਹੈ ਅਤੇ ਉਸ ਵਿਚ ਪਹਾੜ ਰੱਖ ਦਿੱਤੇ ਹਨ ਅਤੇ ਉਨ੍ਹਾਂ ਵਿਚ ਹਰੇਕ ਪ੍ਰਕਾਰ ਦੀ ਸੁੰਦਰਤਾ ਭਰਪੂਰ ਚੀਜ਼ਾਂ ਪੈਦਾ ਕੀਤੀਆਂ।
تَبْصِرَةً وَذِكْرَىٰ لِكُلِّ عَبْدٍ مُنِيبٍ![](https://www.al-quran.cc/images/pictures/ayah_num/a_8.png)
![](https://www.al-quran.cc/images/pictures/ayah_num/a_8.png)
ਹਰੇਕ ਉਸ ਬੰਦੇ ਨੂੰ ਸਮਝਾਉਣ ਅਤੇ ਯਾਦ ਕਰਵਾਉਣ ਲਈ ਜਿਹੜਾ ਵਾਪਿਸ ਆਵੇ।
وَنَزَّلْنَا مِنَ السَّمَاءِ مَاءً مُبَارَكًا فَأَنْبَتْنَا بِهِ جَنَّاتٍ وَحَبَّ الْحَصِيدِ![](https://www.al-quran.cc/images/pictures/ayah_num/a_9.png)
![](https://www.al-quran.cc/images/pictures/ayah_num/a_9.png)
ਅਤੇ ਅਸੀਂ ਆਕਾਸ਼ਾਂ ਤੋਂ ਬਰਕਤ ਵਾਲਾ ਪਾਣੀ ਉਤਾਰਿਆ ਫਿਰ ਉਸ ਨਾਲ ਅਸੀਂ ਬਾਗ਼ ਉਗਾਏ ਅਤੇ ਕੱਟੀਆਂ ਜਾਣ ਵਾਲੀਆਂ ਫਸਲਾਂ ਵੀ।
وَالنَّخْلَ بَاسِقَاتٍ لَهَا طَلْعٌ نَضِيدٌ![](https://www.al-quran.cc/images/pictures/ayah_num/a_10.png)
![](https://www.al-quran.cc/images/pictures/ayah_num/a_10.png)
ਅਤੇ ਖਜੂਰਾਂ ਦੇ ਉੱਚੇ ਰੁੱਖ ਜਿਨ੍ਹਾਂ ਨੂੰ ਗੁੱਥਵੇ’ ਗੁੱਛੇ ਲੱਗਦੇ ਹਨ।
Load More