Quran Apps in many lanuages:

Surah Sad Translated in Punjabi

ص ۚ وَالْقُرْآنِ ذِي الذِّكْرِ
ਸਾਦ., ਸਹੁੰ ਹੈ ਉਪਦੇਸ਼ ਵਾਲੇ ਕੁਰਆਨ ਦੀ।
بَلِ الَّذِينَ كَفَرُوا فِي عِزَّةٍ وَشِقَاقٍ
ਸਗੋਂ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਉਹ ਹਠਧਰਮੀ ਅਤੇ ਹੰਕਾਰ ਵਿਚ ਹਨ।
كَمْ أَهْلَكْنَا مِنْ قَبْلِهِمْ مِنْ قَرْنٍ فَنَادَوْا وَلَاتَ حِينَ مَنَاصٍ
ਇਸ ਤੋਂ ਪਹਿਲਾਂ ਅਸੀਂ ਕਿੰਨੀਆਂ ਹੀ ਕੌਮਾਂ ਬਰਬਾਦ ਕਰ ਦਿੱਤੀਆਂ ਤਾਂ ਉਹ ਪੁਕਾਰਣ ਲੱਗੇ ਅਤੇ ਉਹ ਸਮਾਂ ਬਚਣ ਦਾ ਨਹੀਂ ਸੀ।
وَعَجِبُوا أَنْ جَاءَهُمْ مُنْذِرٌ مِنْهُمْ ۖ وَقَالَ الْكَافِرُونَ هَٰذَا سَاحِرٌ كَذَّابٌ
ਅਤੇ ਉਨ੍ਹਾਂ ਲੋਕਾਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਉਨ੍ਹਾਂ ਦੇ ਕੋਲ ਉਨ੍ਹਾਂ ਵਿਚੋਂ ਇੱਕ ਡਰਾਉਣ ਵਾਲਾ ਆਇਆ ਹੈ। ਅਤੇ ਝੁਠਲਾਉਣ ਵਾਲਿਆਂ ਨੇ ਕਿਹਾ ਕਿ ਇਹ ਜਾਦੂਗਰ ਹੈ ਅਤੇ ਝੂਠਾ ਹੈ।
أَجَعَلَ الْآلِهَةَ إِلَٰهًا وَاحِدًا ۖ إِنَّ هَٰذَا لَشَيْءٌ عُجَابٌ
ਕੀ ਉਸ ਨੇ ਇੰਨੇ ਪੂਜਣਯੋਗਾਂ ਦੀ ਥਾਂ ਇੱਕ ਪੂਜਣਯੋਗ ਬਣਾ ਦਿੱਤਾ। ਇਹ ਤਾਂ ਬੜੀ ਅਨੋਖੀ ਗੱਲ ਹੈ।
وَانْطَلَقَ الْمَلَأُ مِنْهُمْ أَنِ امْشُوا وَاصْبِرُوا عَلَىٰ آلِهَتِكُمْ ۖ إِنَّ هَٰذَا لَشَيْءٌ يُرَادُ
ਅਤੇ ਉਨ੍ਹਾਂ ਦੇ ਸਰਦਾਰ ਉਠ ਕੇ ਖੜ੍ਹੇ ਹੋ ਗਏ ਕਿ ਚੱਲੋ ਅਤੇ ਆਪਣੇ ਪੂਜਣਯੋਗਾਂ ਉੱਪਰ ਜੰਮੇ ਰਹੋ। ਇਹ ਕੋਈ ਮਤਲਬ ਦੀ ਗੱਲ ਹੈ।
مَا سَمِعْنَا بِهَٰذَا فِي الْمِلَّةِ الْآخِرَةِ إِنْ هَٰذَا إِلَّا اخْتِلَاقٌ
ਅਸੀਂ ਇਹ ਗੱਲ ਪਿਛਲੇ ਧਰਮ ਵਿਚ ਨਹੀਂ ਸੂਣੀ। ਇਹ ਸਿਰਫ਼ ਇੱਕ ਘੜੀ ਹੋਈ ਗੱਲ ਹੈ।
أَأُنْزِلَ عَلَيْهِ الذِّكْرُ مِنْ بَيْنِنَا ۚ بَلْ هُمْ فِي شَكٍّ مِنْ ذِكْرِي ۖ بَلْ لَمَّا يَذُوقُوا عَذَابِ
ਕੀ ਸਾਡੇ ਸਾਰਿਆਂ ਵਿਚੋਂ ਇਸ ਬੰਦੇ ਤੇ ਹੀ ਅੱਲਾਹ ਦੀ ਬਾਣੀ ਉਤਾਰੀ ਗਈ ਹੈ, ਸਗੋਂ ਇਹ ਲੋਕ ਮੇਰੇ ਵੱਲੋਂ ਕੀਤੀ ਨਸੀਹਤ ਤੇ ਸ਼ੱਕ ਕਰਦੇ ਹਨ। ਸਗੋਂ ਉਨ੍ਹਾਂ ਨੇ ਹੁਣ ਤੱਕ ਮੇਰੀ ਸਜ਼ਾ ਦਾ ਸਵਾਦ ਨਹੀਂ ਚੱਖਿਆ।
أَمْ عِنْدَهُمْ خَزَائِنُ رَحْمَةِ رَبِّكَ الْعَزِيزِ الْوَهَّابِ
ਕੀ ਤੇਰੇ ਰੱਬ ਦੀ_ਰਹਿਮਤ ਦੇ ਭੰਡਾਰ ਉਨ੍ਹਾਂ ਦੇ ਕੋਲ ਹਨ ਜਿਹੜਾ ਤਾਕਤਵਾਰ ਅਤੇ ਕਿਰਪਾਲੂ ਹੈ।
أَمْ لَهُمْ مُلْكُ السَّمَاوَاتِ وَالْأَرْضِ وَمَا بَيْنَهُمَا ۖ فَلْيَرْتَقُوا فِي الْأَسْبَابِ
ਕੀ ਆਕਾਸ਼ਾਂ, ਧਰਤੀ ਅਤੇ ਉਨ੍ਹਾਂ ਦੇ ਵਿਚਕਾਰ ਜ਼ੀਜ਼ਾਂ ਦੀ ਮਾਲਕੀ ਉਨ੍ਹਾਂ ਦੇ ਅਧਿਕਾਰ ਵਿਚ ਹੈ, ਫਿਰ ਉਹ ਪੌੜੀਆਂ ਲਗਾ ਕੇ ਚੜ੍ਹ ਜਾਣ।
Load More