Quran Apps in many lanuages:

Surah Sad Ayahs #27 Translated in Punjabi

إِنَّ هَٰذَا أَخِي لَهُ تِسْعٌ وَتِسْعُونَ نَعْجَةً وَلِيَ نَعْجَةٌ وَاحِدَةٌ فَقَالَ أَكْفِلْنِيهَا وَعَزَّنِي فِي الْخِطَابِ
ਇਹ ਮੇਰਾ ਵੱਡਾ ਭਰਾ ਹੈ ਇਸ ਕੋਲ ਨੜ਼ਿੰਨਵੇਂ (99) ਦੁੰਬੀਆਂ (ਭੇਡਾਂ) ਹਨ ਅਤੇ ਮੇਰੇ ਕੋਲ ਸਿਰਫ਼ ਇੱਕ ਦੁੰਬੀ ਹੈ ਤਾਂ ਉਹ ਕਹਿੰਦਾ ਹੈ ਕਿ ਇਹ ਵੀ ਮੈਨੂੰ ਦੇ ਦੇ ਅਤੇ ਇਸ ਨੇ ਗੱਲ ਬਾਤ ਵਿਚ ਮੈਨੂੰ ਦਸ਼ਾ ਲਿਆ।
قَالَ لَقَدْ ظَلَمَكَ بِسُؤَالِ نَعْجَتِكَ إِلَىٰ نِعَاجِهِ ۖ وَإِنَّ كَثِيرًا مِنَ الْخُلَطَاءِ لَيَبْغِي بَعْضُهُمْ عَلَىٰ بَعْضٍ إِلَّا الَّذِينَ آمَنُوا وَعَمِلُوا الصَّالِحَاتِ وَقَلِيلٌ مَا هُمْ ۗ وَظَنَّ دَاوُودُ أَنَّمَا فَتَنَّاهُ فَاسْتَغْفَرَ رَبَّهُ وَخَرَّ رَاكِعًا وَأَنَابَ ۩
ਦਾਊਦ ਨੇ ਆਖਿਆ ਕਿ ਇਸ ਨੇ ਤੁਹਾਡੀ ਦੁਰੰਬੀ ਨੂੰ ਆਪਣੀਆਂ ਦੁੰਬੀਆਂ ਵਿਚ ਸ਼ਾਮਲ ਕਰਨ ਦੀ ਮੰਗ ਕਰਕੇ ਅਸਲ ਵਿਚ ਤੁਹਾਡੇ ਉੱਪਰ ਜ਼ੁਲਮ ਕੀਤਾ ਹੈ। ਅਤੇ ਜ਼ਿਆਦਾਤਰ ਹਿੱਸੇਦਾਰ (ਸ਼ਰੀਕ) ਇੱਕ ਦੂਜੇ ਤੇ ਜ਼ੁਲਮ ਕਰਦੇ ਹਨ। ਪਰੰਤੂ ਜਿਹੜੇ ਈਮਾਨ ਰੱਖਦੇ ਹਨ ਅਤੇ ਚੰਗੇ ਕਰਮ ਕਰਦੇ ਹਨ ਅਜਿਹੇ ਲੋਕ ਬਹੁਤ ਘੱਟ ਹਨ। ਅਤੇ ਦਾਊਦ ਦੇ ਮਨ ਵਿਚ ਵਿਚਾਰ ਆਇਆ ਕਿ ਅਸੀਂ (ਇਸ ਕਹਾਣੀ ਰਾਹੀਂ) ਉਸਦਾ ਇਮਤਿਹਾਨ ਲਿਆ ਹੈ ਤਾਂ ਉਸ ਨੇ ਆਪਣੇ ਰੱਬ ਤੋਂ ਮੁਆਫ਼ੀ ਮੰਗੀ ਅਤੇ ਸਿਜਦੇ ਵਿਚ ਡਿੱਗ ਪਿਆ (ਅੱਲਾਹ ਵੱਲ) ਵਾਪਿਸ ਮੁੜਿਆ।
فَغَفَرْنَا لَهُ ذَٰلِكَ ۖ وَإِنَّ لَهُ عِنْدَنَا لَزُلْفَىٰ وَحُسْنَ مَآبٍ
ਫਿਰ ਅਸੀਂ ਉਸ ਦੇ ਪਾਪ ਨੂੰ ਮੁਆਫ਼ ਕਰ ਦਿੱਤਾ ਅਤੇ ਬੇਸ਼ੱਕ ਸਾਡੇ ਇੱਥੇ ਉਸ ਲਈ ਨਿਕਟਵਰਤੀ ਸਥਾਨ ਅਤੇ ਚੰਗਾ ਨਤੀਜਾ ਹੈ।
يَا دَاوُودُ إِنَّا جَعَلْنَاكَ خَلِيفَةً فِي الْأَرْضِ فَاحْكُمْ بَيْنَ النَّاسِ بِالْحَقِّ وَلَا تَتَّبِعِ الْهَوَىٰ فَيُضِلَّكَ عَنْ سَبِيلِ اللَّهِ ۚ إِنَّ الَّذِينَ يَضِلُّونَ عَنْ سَبِيلِ اللَّهِ لَهُمْ عَذَابٌ شَدِيدٌ بِمَا نَسُوا يَوْمَ الْحِسَابِ
ਹੈ ਦਾਊਦ! ਅਸੀਂ ਤੁਹਾਨੂੰ ਧਰਤੀ ਤੇ ਖਲੀਫ਼ਾ ਬਣਾਇਆ ਹੈ ਤਾਂ ਕਿ ਲੋਕਾਂ ਦੇ ਵਿਚਕਾਰ ਇਨਸਾਫ ਨਾਲ ਫ਼ੈਸਲਾ ਕਰੋ ਅਤੇ ਆਪਣੀ ਇੱਛਾ ਦਾ ਪਾਲਣ ਨਾ ਕਰੋ। ਉਹ ਤੁਹਾਨੂੰ ਅੱਲਾਹ ਦੇ ਰਾਹ ਤੋਂ ਭਟਕਾ ਦੇਵੇਗੀ। ਜਿਹੜੇ ਲੋਕ ਅੱਲਾਹ ਦੇ ਰਾਹ ਤੋਂ ਭਟਕਦੇ ਹਨ ਉਨ੍ਹਾਂ ਲਈ ਸਖ਼ਤ ਸਜ਼ਾ ਹੈ। ਇਸ ਲਈ ਕਿ ਉਹ ਹਿਸਾਬ ਵਾਲੇ ਦਿਨ ਨੂੰ ਭੁੱਲੇ ਰਹੇ।
وَمَا خَلَقْنَا السَّمَاءَ وَالْأَرْضَ وَمَا بَيْنَهُمَا بَاطِلًا ۚ ذَٰلِكَ ظَنُّ الَّذِينَ كَفَرُوا ۚ فَوَيْلٌ لِلَّذِينَ كَفَرُوا مِنَ النَّارِ
ਅਤੇ ਅਸੀਂ ਧਰਤੀ ਤੇ ਆਕਾਸ਼ਾਂ ਅਤੇ ਜਿਹੜਾ ਇਨ੍ਹਾਂ ਵਿਚਕਾਰ ਹੈ ਬਿਨ੍ਹਾਂ ਕਿਸੇ ਮਕਸਦ ਤੋਂ ਪੈਦਾ ਨਹੀਂ ਕੀਤਾ। ਇਹ ਉਨ੍ਹਾਂ ਲੋਕਾਂ ਦਾ ਭਰਮ ਹੈ, ਜਿਨ੍ਹਾਂ ਨੇ ਇਨਕਾਰ ਕੀਤਾ ਇਸ ਲਈ ਜਿਨ੍ਹਾਂ ਨੇ ਇਨਕਾਰ ਕੀਤਾ ਉਨ੍ਹਾਂ ਲਈ ਅੱਗ ਨਾਲ ਵਿਨਾਸ਼ ਹੈ।

Choose other languages: