Surah Ta-Ha Translated in Punjabi
مَا أَنْزَلْنَا عَلَيْكَ الْقُرْآنَ لِتَشْقَىٰ
ਅਸੀਂ ਕੁਰਆਨ ਤੁਹਾਡੇ ਉੱਪਰ ਇਸ ਲਈ ਨਹੀਂ ਉਤਾਰਿਆ ਕਿ ਤੁਸੀਂ ਮੁਸੀਬਤ ਵਿਚ ਪੈ ਜਾਉ।
تَنْزِيلًا مِمَّنْ خَلَقَ الْأَرْضَ وَالسَّمَاوَاتِ الْعُلَى
ਇਹ ਉਸ ਵੱਲੋਂ ਉਤਾਰਿਆ ਗਿਆ ਹੈ ਜਿਸ ਨੇ ਧਰਤੀ ਅਤੇ ਉੱਚੇ ਆਕਾਸ਼ਾਂ ਨੂੰ ਪੈਦਾ ਕੀਤਾ।
لَهُ مَا فِي السَّمَاوَاتِ وَمَا فِي الْأَرْضِ وَمَا بَيْنَهُمَا وَمَا تَحْتَ الثَّرَىٰ
ਜੋ ਕੁਝ ਆਕਾਸ਼ਾਂ ਵਿਚ ਹੈ, ਧਰਤੀ ਉੱਪਰ ਹੈ, ਦੋਵਾਂ ਦੇ ਵਿਚਕਾਰ ਹੈ ਜਾਂ ਧਰਤੀ ਦੇ ਥੱਲੇ ਹੈ, ਸਭ ਉਸ (ਅੱਲਾਹ) ਦਾ ਹੈ।
وَإِنْ تَجْهَرْ بِالْقَوْلِ فَإِنَّهُ يَعْلَمُ السِّرَّ وَأَخْفَى
ਅਤੇ ਤੁਸੀਂ ਚਾਹੋ ਆਪਣੀ ਗੱਲ ਉੱਚੀ ਪੁਕਾਰ ਕੇ ਕਹੋ ਪਰ ਉਹ ਹੌਲੀ ਕੀਤੀ ਹੋਈ ਗੱਲ ਨੂੰ ਵੀ ਜਾਣਦਾ ਹੈ। ਅਤੇ ਇਸ ਤੋਂ ਵੱਧ ਹੌਲੀ ਕੀਤੀ ਗੱਲ ਨੂੰ ਵੀ।
اللَّهُ لَا إِلَٰهَ إِلَّا هُوَ ۖ لَهُ الْأَسْمَاءُ الْحُسْنَىٰ
ਉਹ ਅੱਲਾਹ ਹੈ ਉਸ ਤੋਂ’ ਬਿਨ੍ਹਾਂ ਕੋਈ ਪੂਜਣਯੋਗ ਨਹੀਂ। ਸਾਰੇ ਚੰਗੇ ਨਾਮ ਉਸੇ ਦੇ ਹਨ।
إِذْ رَأَىٰ نَارًا فَقَالَ لِأَهْلِهِ امْكُثُوا إِنِّي آنَسْتُ نَارًا لَعَلِّي آتِيكُمْ مِنْهَا بِقَبَسٍ أَوْ أَجِدُ عَلَى النَّارِ هُدًى
ਜਦੋਂ ਕਿ ਉਸ ਨੇ ਦੇਖੀ ਹੈ ਅਤੇ ਆਸ ਹੈ ਮੈਂ ਉਸ ਵਿਚੋਂ ਤੁਹਾਡੇ ਲਈ ਇੱਕ ਅੰਗਾਰਾ ਲਿਆਵਾਂ ਜਾਂ ਉਸ ਅੱਗ ਦੇ ਕੋਲ ਮੈਨੂੰ ਰਾਹ ਦਾ ਪਤਾ ਮਿਲ ਜਾਏ।
Load More