Surah Ya-Seen Translated in Punjabi
لِتُنْذِرَ قَوْمًا مَا أُنْذِرَ آبَاؤُهُمْ فَهُمْ غَافِلُونَ
ਤਾਂ ਕਿ ਤੁਸੀਂ ਉਨ੍ਹਾਂ ਲੋਕਾਂ ਨੂੰ ਸਾਵਧਾਨ ਕਰ ਦੇਵੇਂ ਜਿਨ੍ਹਾਂ ਦੇ ਵਡੇਰਿਆਂ ਨੂੰ ਨਸੀਹਤ ਨਹੀਂ’ ਦਿੱਤੀ ਗਈ, ਸੋ ਉਹ ਅਗਿਆਨੀ ਹਨ।
لَقَدْ حَقَّ الْقَوْلُ عَلَىٰ أَكْثَرِهِمْ فَهُمْ لَا يُؤْمِنُونَ
ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕਾਂ ਤੇ ਗੱਲ ਸਿੱਧ ਹੋ ਚੁੱਕੀ ਹੈ ਤਾਂ ਉਹ ਈਮਾਨ ਨਹੀਂ ਲਿਆਉਣਗੇ।
إِنَّا جَعَلْنَا فِي أَعْنَاقِهِمْ أَغْلَالًا فَهِيَ إِلَى الْأَذْقَانِ فَهُمْ مُقْمَحُونَ
ਅਸੀਂ ਉਨ੍ਹਾਂ ਦੇ ਗਲਾਂ ਵਿਚ ਤੌਕ (ਪਟੇ) ਪਾ ਦਿੱਤੇ ਹਨ, ਜਿਹੜੇ ਠੌਡੀਆਂ ਤੱਕ ਸਨ। ਸੋ ਉਨ੍ਹਾਂ ਦੇ ਸਿਰ ਉਚੇ ਹੋ ਰਹੇ ਹਨ।
وَجَعَلْنَا مِنْ بَيْنِ أَيْدِيهِمْ سَدًّا وَمِنْ خَلْفِهِمْ سَدًّا فَأَغْشَيْنَاهُمْ فَهُمْ لَا يُبْصِرُونَ
ਅਤੇ ਅਸੀਂ ਉਨ੍ਹਾਂ ਦੇ ਸਾਹਮਣੇ ਇੱਕ ਓਟ (ਕੰਧ) ਕਰ ਦਿੱਤੀ ਹੈ ਅਤੇ ਇੱਕ ਓਟ (ਕੰਧ) ਉਨ੍ਹਾਂ ਦੇ ਪਿੱਛੇ ਕਰ ਦਿੱਤੀ ਹੈ, ਫਿਰ ਅਸੀਂ ਉਨ੍ਹਾਂ ਨੂੰ ਢੱਕ ਦਿੱਤਾ ਹੁਣ ਉਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ।
وَسَوَاءٌ عَلَيْهِمْ أَأَنْذَرْتَهُمْ أَمْ لَمْ تُنْذِرْهُمْ لَا يُؤْمِنُونَ
ਤੁਸੀਂ ਉਨ੍ਹਾਂ ਨੂੰ ਡਰਾਉਂ ਜਾਂ ਨਾ ਡਰਾਉ, ਉਨ੍ਹਾਂ ਲਈ ਇੱਕ ਬਰਾਬਰ ਹੈ। ਉਹ ਈਮਾਨ ਨਹੀਂ ਲਿਆਉਣਗੇ।
Load More