Surah Yunus Translated in Punjabi

أَكَانَ لِلنَّاسِ عَجَبًا أَنْ أَوْحَيْنَا إِلَىٰ رَجُلٍ مِنْهُمْ أَنْ أَنْذِرِ النَّاسَ وَبَشِّرِ الَّذِينَ آمَنُوا أَنَّ لَهُمْ قَدَمَ صِدْقٍ عِنْدَ رَبِّهِمْ ۗ قَالَ الْكَافِرُونَ إِنَّ هَٰذَا لَسَاحِرٌ مُبِينٌ

ਕੀ ਲੋਕਾਂ ਨੂੰ ਇਸ ਉੱਪਰ ਹੈਰਾਨੀ ਹੈ, ਕਿ ਅਸੀਂ ਉਨ੍ਹਾਂ ਵਿਚੋਂ ਹੀਂ ਇੱਕ ਬੰਦੇ ਉੱਪਰ ਵਹੀ ਭੇਜੀ ਕਿ ਲੋਕਾਂ ਨੂੰ ਡਰਾਉ ਤਾਂ ਕਿ ਉਹ ਈਮਾਨ ਲਿਆਉਣ। ਮਰਤਬਾ ਹੈ। ਇਨਕਾਰੀਆਂ ਨੇ ਕਿਹਾ ਕਿ ਇਹ ਬੰਦਾ ਤਾਂ ਸਪੱਸ਼ਟ ਜਾਦੂਗਰ ਹੈ।
إِنَّ رَبَّكُمُ اللَّهُ الَّذِي خَلَقَ السَّمَاوَاتِ وَالْأَرْضَ فِي سِتَّةِ أَيَّامٍ ثُمَّ اسْتَوَىٰ عَلَى الْعَرْشِ ۖ يُدَبِّرُ الْأَمْرَ ۖ مَا مِنْ شَفِيعٍ إِلَّا مِنْ بَعْدِ إِذْنِهِ ۚ ذَٰلِكُمُ اللَّهُ رَبُّكُمْ فَاعْبُدُوهُ ۚ أَفَلَا تَذَكَّرُونَ

ਬੇਸ਼ੱਕ ਤੁਹਾਡਾ ਰੱਬ ਅੱਲਾਹ ਹੈ ਜਿਸ ਨੇ ਆਕਾਸ਼ਾਂ ਅਤੇ ਧਰਤੀ ਨੂੰ ਛੇ ਦਿਨਾਂ ਵਿਚ ਬਣਾਇਆ ਫਿਰ ਉਹ ਸਿੰਘਾਸਣ ਉੱਪਰ ਸਥਾਪਿਤ ਹੋਇਆ। ਉਹ ਹੀ ਸਾਰੇ ਮਾਮਲਿਆਂ ਦਾ ਪ੍ਰਬੰਧ ਕਰਦਾ ਹੈ ਉਸ ਦੀ ਆਗਿਆ ਤੋਂ’ ਬਿਨ੍ਹਾਂ ਕੋਈ ਸਿਫ਼ਾਰਿਸ਼ ਕਰਨ ਵਾਲਾ ਨਹੀਂ। ਇਹ ਹੀ ਅੱਲਾਹ ਤੁਹਾਡਾ ਰੱਬ ਹੈ। ਇਸ ਲਈ ਤੁਸੀਂ ਉਸੇ ਦੀ ਬੰਦਗੀ ਕਰੋ। ਕੀ ਤੁਸੀਂ ਸੋਚਦੇ ਨਹੀਂ
إِلَيْهِ مَرْجِعُكُمْ جَمِيعًا ۖ وَعْدَ اللَّهِ حَقًّا ۚ إِنَّهُ يَبْدَأُ الْخَلْقَ ثُمَّ يُعِيدُهُ لِيَجْزِيَ الَّذِينَ آمَنُوا وَعَمِلُوا الصَّالِحَاتِ بِالْقِسْطِ ۚ وَالَّذِينَ كَفَرُوا لَهُمْ شَرَابٌ مِنْ حَمِيمٍ وَعَذَابٌ أَلِيمٌ بِمَا كَانُوا يَكْفُرُونَ

ਉਸੇ ਵੱਲ ਤੁਸਾਂ ਸਾਰਿਆਂ ਨੇ ਵਾਪਸ ਜਾਣਾ ਹੈ। ਇਹ ਅੱਲਾਹ ਦਾ ਪੱਕਾ ਵਾਅਦਾ ਹੈ। ਬੇਸ਼ੱਕ ਉਹੀ ਰਚਨਾ ਰਚਾਉਣ ਵਾਲਾ ਹੈ ਅਤੇ ਉਹ ਹੀ ਖ਼ਤਮ ਕਰਨ ਉਪਰੰਤ ਫਿਰ ਰਚਾਵੇਗਾ ਤਾਂ ਕਿ ਜਿਹੜੇ ਲੋਕਾਂ ਨੇ ਈਮਾਨ ਲਿਆਂਦਾ ਅਤੇ ਭਲੇ ਕੰਮ ਕੀਤੇ ਉਨ੍ਹਾਂ ਨੂੰ ਇਨਸਾਫ਼ ਨਾਲ ਫ਼ਲ ਦੇ ਸਕੇ। ਅਤੇ ਜਿਨ੍ਹਾਂ ਨੇ ਅਵੱਗਿਆ ਕੀਤੀ ਉਨ੍ਹਾਂ ਦੀ ਅਵੱਗਿਆ ਦੇ ਬਦਲੇ ਉਨ੍ਹਾਂ ਲਈ ਥੌਲ੍ਹਦਾ ਹੋਇਆ (ਗਰਮ) ਪਾਣੀ ਅਤੇ ਤਕਲੀਫ਼ ਦਾਇਕ ਸਜ਼ਾ ਹੈ।
هُوَ الَّذِي جَعَلَ الشَّمْسَ ضِيَاءً وَالْقَمَرَ نُورًا وَقَدَّرَهُ مَنَازِلَ لِتَعْلَمُوا عَدَدَ السِّنِينَ وَالْحِسَابَ ۚ مَا خَلَقَ اللَّهُ ذَٰلِكَ إِلَّا بِالْحَقِّ ۚ يُفَصِّلُ الْآيَاتِ لِقَوْمٍ يَعْلَمُونَ

ਅੱਲਾਹ ਹੀ’ ਹੈ ਜਿਸ ਨੇ ਸੂਰਜ ਨੂੰ ਚਮਕੀਲਾ ਬਣਾਇਆ ਅਤੇ ਚੰਦ ਨੂੰ ਰੌਸ਼ਨੀ ਬਖਸ਼ੀ ਅਤੇ ਉਸ ਦੀਆਂ ਮੰਜ਼ਿਲਾਂ ਨਿਰਧਾਰਿਤ ਕੀਤੀਆਂ ਤਾਂ ਕਿ ਤੁਸੀਂ ਸਾਲਾਂ ਦੀ ਗਿਣਤੀ ਅਤੇ ਹਿਸਾਬ ਪਤਾ ਕਰੋ। ਅੱਲਾਹ ਨੇ ਇਹ ਸਾਰਾ ਕੂਝ ਸਿਨ੍ਹਾਂ ਉਦੇਸ਼ ਤੋਂ ਨਹੀਂ ਬਣਾਇਆ। ਉਹ ਜਿਹੜੇ ਬੁੱਧੀ ਰੱਖਦੇ ਹਨ ਉਨ੍ਹਾਂ ਲਈ ਨਿਸ਼ਾਨੀਆਂ ਖੌਲ੍ਹ ਕੇ ਬਿਆਨ ਕਰਦਾ ਹੈ।
إِنَّ فِي اخْتِلَافِ اللَّيْلِ وَالنَّهَارِ وَمَا خَلَقَ اللَّهُ فِي السَّمَاوَاتِ وَالْأَرْضِ لَآيَاتٍ لِقَوْمٍ يَتَّقُونَ

ਨਿਸ਼ਚਿਤ ਰੂਪ ਵਿਚ ਰਾਤ ਅਤੇ ਦਿਨ ਦੇ ਉਲਟ ਫੇਰ ਵਿਚ ਅਤੇ ਅੱਲਾਹ ਨੇ ਜਿਹੜਾ ਕੁਝ ਧਰਤੀ ਅਤੇ ਅਸਮਾਨਾਂ ਵਿਚ ਪੈਦਾ ਕੀਤਾ ਹੈ, ਉਨ੍ਹਾਂ ਵਿਚ ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹਨ, ਜਿਹੜੇ ਰੱਬ ਦਾ ਭੈਅ ਰੱਖਦੇ ਹਨ।
إِنَّ الَّذِينَ لَا يَرْجُونَ لِقَاءَنَا وَرَضُوا بِالْحَيَاةِ الدُّنْيَا وَاطْمَأَنُّوا بِهَا وَالَّذِينَ هُمْ عَنْ آيَاتِنَا غَافِلُونَ

ਬੇਸ਼ੱਕ ਜਿਹੜੇ ਲੋਕ ਸਾਨੂੰ ਮਿਲਣ ਦੀ ਇੱਛਾ ਨਹੀਂ ਰੱਖਦੇ ਅਤੇ ਸੰਸਾਰੀ ਜੀਵਨ ਉੱਪਰ ਹੀ ਖੁਸ਼ ਅਤੇ ਸੰਤੁਸ਼ਟ ਹਨ ਅਤੇ ਜਿਹੜੇ ਸਾਡੀਆਂ ਨਿਸ਼ਾਨੀਆਂ ਤੋਂ ਅਨਜਾਣ ਹਨ।
أُولَٰئِكَ مَأْوَاهُمُ النَّارُ بِمَا كَانُوا يَكْسِبُونَ

ਉਨ੍ਹਾਂ ਦਾ ਟਿਕਾਣਾ ਨਰਕ ਹੋਵੇਗਾ। ਉਸ ਲਈ ਜੋ ਉਹ ਕਰਦੇ ਸਨ।
إِنَّ الَّذِينَ آمَنُوا وَعَمِلُوا الصَّالِحَاتِ يَهْدِيهِمْ رَبُّهُمْ بِإِيمَانِهِمْ ۖ تَجْرِي مِنْ تَحْتِهِمُ الْأَنْهَارُ فِي جَنَّاتِ النَّعِيمِ

ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਭਲੇ ਕੰਮ ਕੀਤੇ ਅੱਲਾਹ ਉਨ੍ਹਾਂ ਦੀ ਸ਼ਰਧਾ ਦੇ ਕਾਰਨ ਉਨ੍ਹਾਂ ਨੂੰ ਤੋਹਫਿਆ ਦੇ ਬਾਗ਼ਾਂ ਵਿਚ ਪਹੁੰਚਾ ਦੇਵੇਗਾ ਜਿਨ੍ਹਾਂ ਬੱਲੇ ਨਹਿਰਾਂ ਵੱਗਦੀਆਂ ਹੌਣਗੀਆਂ।
دَعْوَاهُمْ فِيهَا سُبْحَانَكَ اللَّهُمَّ وَتَحِيَّتُهُمْ فِيهَا سَلَامٌ ۚ وَآخِرُ دَعْوَاهُمْ أَنِ الْحَمْدُ لِلَّهِ رَبِّ الْعَالَمِينَ

ਉਸ ਵਿਚ ਉਨ੍ਹਾਂ ਦਾ ਕਹਿਣਾ ਹੋਵੇਗਾ ਕਿ ਹੇ ਅੱਲਾਹ! ਤੂੰ ਪਵਿੱਤਰ ਹੈਂ ਅਤੇ ਮਿਲਣੀ ਵਜੋਂ ਉਨ੍ਹਾਂ ਦੀ ਮੁਲਾਕਾਤ ਸਲਾਮ ਹੋਵੇਗੀ ਅਤੇ ਉਨ੍ਹਾਂ ਦੀ ਆਖ਼ਰੀ ਗੱਲ ਇਹ ਹੋਵੇਗੀ ਕਿ ਸੰਪੂਰਨ ਪ੍ਰਸੰਸਾ ਅੱਲਾਹ ਲਈ ਹੈ। ਜੋ ਸਾਰੇ ਸੰਸਾਰ ਦਾ ਪਾਲਣਹਾਰ ਹੈ।
Load More