Quran Apps in many lanuages:

Surah Yusuf Ayahs #64 Translated in Punjabi

فَإِنْ لَمْ تَأْتُونِي بِهِ فَلَا كَيْلَ لَكُمْ عِنْدِي وَلَا تَقْرَبُونِ
ਅਤੇ ਜੇਕਰ ਤੁਸੀਂ ਉਸ ਨੂੰ ਮੇਰੇ ਕੌਲ ਨਾ ਲਿਆਏ ਤਾਂ ਨਾ ਮੇਰੇ ਕੋਲ ਤੁਹਾਡੇ ਲਈ ਅਨਾਜ ਹੈ ਅਤੇ ਨਾ ਤੁਸੀਂ ਮੇਰੇ ਕੋਲ ਆਉਣਾ।
قَالُوا سَنُرَاوِدُ عَنْهُ أَبَاهُ وَإِنَّا لَفَاعِلُونَ
ਉਨ੍ਹਾਂ ਨੇ ਕਿਹਾ ਕਿ ਅਸੀਂ ਉਸ ਬਾਰੇ ਉਸ ਦੇ ਪਿਤਾ ਦੀ ਸਹਿਮਤੀ ਲੈਣ ਦਾ ਯਤਨ ਕਰਾਂਗੇ ਅਤੇ ਅਸੀਂ ਇਹ ਕੰਮ ਕਰਨਾ ਹੈ।
وَقَالَ لِفِتْيَانِهِ اجْعَلُوا بِضَاعَتَهُمْ فِي رِحَالِهِمْ لَعَلَّهُمْ يَعْرِفُونَهَا إِذَا انْقَلَبُوا إِلَىٰ أَهْلِهِمْ لَعَلَّهُمْ يَرْجِعُونَ
ਅਤੇ ਉਸ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਕਿ ਉਨ੍ਹਾਂ ਦਾ ਦਿੱਤਾ ਹੋਇਆ ਧਨ ਉਨ੍ਹਾਂ ਦੇ ਸਮਾਨ ਵਿਚ ਰੱਖ ਦਿਉ ਤਾਂ ਕਿ ਜਦੋਂ ਉਹ ਆਪਣੇ ਘਰ ਪਹੁੰਚਣ ਤਾਂ ਉਸ ਨੂੰ ਪਛਾਣ ਲੈਣ। ਆਸ ਹੈ, ਉਹ ਫਿਰ ਆਉਣ।
فَلَمَّا رَجَعُوا إِلَىٰ أَبِيهِمْ قَالُوا يَا أَبَانَا مُنِعَ مِنَّا الْكَيْلُ فَأَرْسِلْ مَعَنَا أَخَانَا نَكْتَلْ وَإِنَّا لَهُ لَحَافِظُونَ
ਫਿਰ ਜਦੋਂ ਉਹ ਆਪਣੇ ਪਿਤਾ ਦੇ ਕੋਲ ਵਾਪਿਸ ਗਏ ਤਾਂ ਕਿਹਾ ਹੇ ਅੱਬਾ! ਸਾਡਾ ਅਨਾਜ ਰੋਕ ਦਿੱਤਾ ਗਿਆ ਹੈ। ਇਸ ਲਈ ਸਾਡੇ ਭਰਾ (ਬਿਨ ਯਾਮੀਨ) ਨੂੰ ਸਾਡੇ ਨਾਲ ਜਾਣ ਦਿਉ ਤਾਂ ਅਸੀਂ ਅਨਾਜ ਲੈ ਆਈਏ ਅਤੇ ਅਸੀਂ ਇਸ ਦੇ ਰੱਖਿਅਕ ਹਾਂ।
قَالَ هَلْ آمَنُكُمْ عَلَيْهِ إِلَّا كَمَا أَمِنْتُكُمْ عَلَىٰ أَخِيهِ مِنْ قَبْلُ ۖ فَاللَّهُ خَيْرٌ حَافِظًا ۖ وَهُوَ أَرْحَمُ الرَّاحِمِينَ
ਯਾਕੂਬ ਨੇ ਕਿਹਾ, ਕੀ ਮੈ’ ਇਸ ਬਾਰੇ ਤੁਹਾਡਾ ਉਹੋ ਜਿਹਾ ਹੀ’ ਭਰੋਸਾ ਕਰਾਂ ਜਿਵੇਂ ਕਿ ਇਸ ਤੋਂ ਪਹਿਲਾਂ ਇਸ ਦੇ ਭਰਾ ਦੇ ਸਬੰਧ ਵਿਚ ਤੁਹਾਡਾ ਵਿਸ਼ਵਾਸ਼ ਕਰ ਚੁੱਕਿਆ ਹਾਂ। ਤਾਂ ਅੱਲਾਹ ਉਤਮ ਰੱਖਿਅਕ ਹੈ ਅਤੇ ਉਹ ਸਭ ਕਿਰਪਾਲੂਆਂ ਤੋਂ ਵੱਡਾ ਕਿਰਪਾਲੂ ਹੈ।

Choose other languages: